ਪੰਜਾਬੀ ਨੌਜਵਾਨ ਦੀ ਵਿਦੇਸ਼ ‘ਚ ਮੌਤ

ਚੰਡੀਗੜ੍ਹ ਪੰਜਾਬ

ਪੰਜਾਬੀ ਨੌਜਵਾਨ ਦੀ ਵਿਦੇਸ਼ ‘ਚ ਮੌਤ


ਕਪੂਰਥਲਾ, 12 ਅਕਤੂਬਰ,ਬੋਲੇ ਪੰਜਾਬ ਬਿਊਰੋ :


ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 38 ਸਾਲਾ ਵਿਮਲ ਕੁਮਾਰ ਪੁੱਤਰ ਕਮਲਜੀਤ ਕੁਮਾਰ ਵਜੋਂ ਹੈ। ਮ੍ਰਿਤਕ ਕਪੂਰਥਲਾ ਦੇ ਸਿੱਧਵਾਂ ਦੋਨਾਂ ਨਾਲ ਸਬੰਧਿਤ ਸੀ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਮਲ ਕੁਮਾਰ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ, ਇਕ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਵਾਪਸ ਆਪਣੇ ਪਰਿਵਾਰ ਨਾਲ ਮਨੀਲਾ ’ਚ ਬੂਗੋ ਸਿਟੀ ਆਪਣੇ ਕੰਮ ਕਾਜ ਲਈ ਗਿਆ ਸੀ ਤੇ ਅੱਜ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਸ ਦੇ ਅਚਾਨਕ ਦਰਦ ਹੋਇਆ ਤੇ ਉਸ ਨੇ ਆਪਣੇ ਛੋਟੇ ਭਰਾ ਨੂੰ ਫੋਨ ਕਰ ਕੇ ਦਰਦ ਹੋਣ ਬਾਰੇ ਦੱਸਿਆ ਤੇ ਭਰਾ ਨੇ ਆਪਣੇ ਦੋਸਤ ਨੂੰ ਵਿਮਲ ਕੁਮਾਰ ਕੋਲ ਭੇਜਿਆ।ਉਸ ਦਾ ਦੋਸਤ ਉਸ ਨੂੰ ਨੇੜਲੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।ਪਿੰਡ ’ਚ ਮੌਤ ਦਾ ਪਤਾ ਲੱਗਦਿਆਂ ਹੀ ਸੋਗ ਦੀ ਲਹਿਰ ਫੈਲ ਗਈ।

Leave a Reply

Your email address will not be published. Required fields are marked *