ਅਧਿਆਪਕਾਂ ਨੇ ਸੰਘਰਸ਼ੀ ਦੁਸਹਿਰਾ ਮਨਾਉਂਦਿਆਂ ਸਿੱਖਿਆ ਮੰਤਰੀ ਦੇ ਲਾਰਿਆਂ ਜਿੱਡਾ ਫੂਕਿਆ ਪੁਤਲਾ

ਪੰਜਾਬ

21 ਅਕਤੂਬਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਦੇ ਲਿਖਤੀ ਭਰੋਸੇ ਉਪਰੰਤ ਧਰਨੇ ਦੀ ਕੀਤੀ ਗਈ ਸਮਾਪਤੀ

ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰਾਂ ਲਈ ਦੁਸਹਿਰੇ ਮੌਕੇ ਗੰਭੀਰਪੁਰ ਪਹੁੰਚੇ ਸੈਕੜੇ ਅਧਿਆਪਕ

ਗੰਭੀਰਪੁਰ, 12 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਬੇਇਨਸਾਫੀ ਅਤੇ ਪੱਖਪਾਤ ਵਾਲੀਆਂ ਨੀਤੀਆਂ ਦਾ ਸ਼ਿਕਾਰ ਹੋਏ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਸੈਕੜੇ ਦੀ ਗਿਣਤੀ ਵਿੱਚ ਪਹੁੰਚ ਕੇ ਤਿੰਨ ਮੂੰਹਾਂ ( ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ) ਦਾ ਆਦਮ ਕੱਦ ਪੁਤਲਾ ਫੂਕਿਆ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਹੇਠ 10-10 ਸਾਲਾਂ ਤੋਂ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕ ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ, ਓਡੀਐਲ ਮਾਮਲਿਆਂ ਨਾਲ ਸੰਬੰਧਿਤ ਅਧਿਆਪਕਾਂ ਅਤੇ 7654 ਭਰਤੀ ਵਿੱਚੋਂ 14 ਹਿੰਦੀ ਅਧਿਆਪਕਾਂ ਵੱਲੋਂ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ ਲਈ ਪਰਿਵਾਰਾਂ ਸਮੇਤ ਪਿੰਡ ਢੇਰ ਪਹੁੰਚੇ ਅਤੇ ਇੱਥੋਂ ਤਿੰਨ ਮੂੰਹਾਂ ਆਦਮ ਕੱਦ ਪੁਤਲੇ ਸਮੇਤ ਪੈਦਲ ਮਾਰਚ ਕਰਦੇ ਹੋਏ ਪਿੰਡ ਗੰਭੀਰਪੁਰ ਵਿਖੇ ਪਹੁੰਚ ਕੇ ਰੋਸ ਮੁਜਾਹਰਾ ਕਰਕੇ ਪੁਤਲਾ ਫੂਕਿਆ ਗਿਆ।ਪਿੰਡ ਗੰਭੀਰਪੁਰ ਦੀਆਂ ਬਰੂਹਾਂ ‘ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ ਅਤੇ ਜਸਵਿੰਦਰ ਔਜਲਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਧਿਆਪਕ ਲੰਬੇ ਸਮੇਂ ਤੋਂ ਸਰਕਾਰ ਦੀਆਂ ਅਤੇ ਵਿਭਾਗ ਦੀਆਂ ਪੱਖਪਾਤ ਅਤੇ ਬੇਇਨਸਾਫੀ ਵਾਲੀਆਂ ਨੀਤੀਆਂ ਦਾ ਸ਼ਿਕਾਰ ਹੋਣ ਕਰਕੇ ਰੈਗੂਲਰ ਹੋਣ ਰਹਿ ਗਏ ਹਨ, ਜਦਕਿ ਇਹਨਾਂ ਦੇ ਨਾਲ ਦੇ ਬਾਕੀ ਅਧਿਆਪਕ 10 ਸਾਲ ਪਹਿਲਾਂ ਹੀ ਰੈਗੂਲਰ ਹੋ ਚੁੱਕੇ ਹਨ। ਇਸ ਬਾਰੇ ਪਿਛਲੇ ਸਮਿਆਂ ਵਿੱਚ ਜੱਥੇਬੰਦੀ ਅਤੇ ਵੱਖ-ਵੱਖ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਦੇ ਭਰੋਸਾ ਦਵਾਇਆ ਗਿਆ ਸੀ ਕਿ ਇਹਨਾਂ ਅਧਿਆਪਕਾਂ ਨੂੰ ਜਲਦ ਹੀ ਰੈਗੂਲਰ ਕਰ ਦਿੱਤਾ ਜਾਵੇਗਾ। ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਇਹਨਾਂ ਅਧਿਆਪਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅੱਜ ਡੀ.ਟੀ.ਐੱਫ. ਦੀ ਅਗਵਾਈ ਹੇਠ ਦੁਸਹਿਰੇ ਮੌਕੇ ਸਿੱਖਿਆ ਮੰਤਰੀ ਦੇ ਪਿੰਡ ਪਹੁੰਚ ਕੇ ਇਨਸਾਫ ਦੀ ਮੰਗ ਕਰ ਰਹੇ ਹਨ।

ਇਸੇ ਤਰ੍ਹਾਂ ਲੈਕਚਰਾਰ ਮੁਖਤਿਆਰ ਸਿੰਘ ਜਲਾਲਾਬਾਦ ਦੀ ਸਿਆਸੀ ਸ਼ਹਿ ‘ਤੇ ਸ਼ਿਕਾਇਤ ਦੇ ਅਧਾਰ ਤੇ ਹੋਈ ਬਦਲੀ, ਸ਼ਿਕਾਇਤ ਦੇ ਸਹੀ ਨਾ ਪਾਏ ਜਾਣ ਦੇ ਬਾਵਜੂਦ, ਇਹ ਬਦਲੀ ਰੱਦ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਪੂਨੀਆ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ, 6635 ਈਟੀਟੀ ਦੇ ਆਗੂ ਗੁਰਪ੍ਰੀਤ ਮਾਨਸਾ ਨੇ ਵੀ ਸੰਬੋਧਨ ਕੀਤਾ। ਪ੍ਰਸ਼ਾਸਨ ਵੱਲੋਂ ਹਾਜ਼ਰ ਹੋਏ ਤਹਿਸੀਲਦਾਰ ਅੰਗਦ ਦੇਵ ਸਿੰਘ ਬਰਾੜ ਨੂੰ ਡੀਟੀਐਫ ਵੱਲੋਂ ਉਕਤ ਪੰਜ ਮਸਲਿਆਂ ਤੋਂ ਇਲਾਵਾ ਪੰਜਾਬ ਵਿੱਚ ਚੱਲ ਰਹੇ ਤਿੰਨ ਪੱਕੇ ਮੋਰਚਿਆਂ (5994 ਦੀ ਭਰਤੀ ਪੂਰੀ ਕਰਨ, ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ 2364 ਈਟੀਟੀ ਅਧਿਆਪਕਾਂ ਦੀ ਭਰਤੀ) ਦੇ ਸਬੰਧ ਸੰਘਰਸ਼ ਦੀ ਹਮਾਇਤ ਵਿੱਚ ਮੰਗ ਪੱਤਰ ਵੀ ਸੌਂਪਿਆ ਗਿਆ। ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਨਾਲ 21 ਅਕਤੂਬਰ ਦੀ ਮੀਟਿੰਗ ਤੈਅ ਕਰਵਾਏ ਜਾਣ ਉਪਰੰਤ ਤਿੰਨ ਮੂੰਹੇਂ ਆਦਮ ਕੱਦ ਪੁਤਲੇ ਨੂੰ ਫੂਕਦਿਆਂ ਰੋਸ ਧਰਨੇ ਦੀ ਸਮਾਪਤੀ ਕੀਤੀ ਗਈ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਬਲਜਿੰਦਰ ਗਰੇਵਾਲ, ਤਜਿੰਦਰ ਸਿੰਘ ਕਪੂਰਥਲਾ, ਸੁਖਦੇਵ ਡਾਨਸੀਵਾਲ, ਰੁਪਿੰਦਰ ਗਿੱਲ, ਗਿਆਨ ਚੰਦ ਰੂਪਨਗਰ, ਜੋਸ਼ੀਲ ਤਿਵਾੜੀ, ਹਰਵਿੰਦਰ ਰੱਖੜਾ, ਅਮਿਤ ਸ਼ਰਮਾ, ਦਲਜੀਤ ਸਫ਼ੀਪੁਰ, ਮੇਘ ਰਾਜ ਸੰਗਰੂਰ, ਰਮੇਸ਼ ਲਾਲ ਭਲਾਣ, ਪ੍ਰਮਾਤਮਾ ਸਿੰਘ, ਸੁਖਦੀਪ ਤਪਾ, ਚਰਨਜੀਤ ਸਿੰਘ ਬੱਲ, ਰਾਹੁਲ ਕੁਮਾਰ, ਰੋਕੀ ਮਾਨਸਾ, ਹਰਬੰਸ ਬਰੇਟਾ, ਗੁਰਮੁੱਖ ਲੋਕਪ੍ਰੇਮੀ, ਅਵਤਾਰ ਸਿੰਘ ਖਾਲਸਾ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *