ਦੋ ਰੇਲ ਗੱਡੀਆਂ ’ਚ ਭਿਆਨਕ ਟੱਕਰ, 19 ਯਾਤਰੀ ਜ਼ਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਦੋ ਰੇਲ ਗੱਡੀਆਂ ’ਚ ਭਿਆਨਕ ਟੱਕਰ, 19 ਯਾਤਰੀ ਜ਼ਖਮੀ


ਚੇਨਈ, 12 ਅਕਤੂਬਰ,ਬੋਲੇ ਪੰਜਾਬ ਬਿਊਰੋ :


ਤਾਮਿਲਨਾਡੂ ਸੂਬੇ ਦੇ ਤਿਰੂਵਲੂਰ ਨੇੜੇ ਅੱਜ ਦੋ ਰੇਲ ਗੱਡੀਆਂ ’ਚ ਆਪਸ ’ਚ ਭਿਆਨਕ ਟੱਕਰ ਹੋ ਗਈ। ਕਵਰਾਪੇਟਈ ਰੇਲਵੇ ਸਟੇਸ਼ਨ ਨੇੜੇ ਮੈਸੂਰੂ ਤੋਂ ਦਰਭੰਗਾ ਜਾ ਰਹੀ ਬਾਗਮਤੀ ਐਕਸਪ੍ਰੈਸ ਨੇ ਇਕ ਖੜੀ ਮਾਲ ਗੱਡੀ ਨੂੰ ਟੱਕਰ ਮਾਰ ਦਿਤੀ। ਟੱਕਰ ਕਾਰਨ ਯਾਤਰੀ ਰੇਲ ਗੱਡੀ ਦੇ ਦੋ ਏ.ਸੀ. ਡੱਬਿਆਂ ’ਚ ਅੱਗ ਲੱਗ ਗਈ ਅਤੇ ਛੇ ਡੱਬੇ ਪਟੜੀ ਤੋਂ ਉਤਰ ਗਏ। ਟੱਕਰ ’ਚ 19 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਹਾਦਸੇ ਦਾ ਕਾਰਨ ਰੇਲ ਗੱਡੀ ਨੂੰ ਟਰੈਕ ‘ਤੇ ਗੜਬੜੀ ਦਾ ਅਨੁਭਵ ਸੀ। ਐਕਸਪ੍ਰੈਸ ਰੇਲ ਗੱਡੀ ਲੂਪ ਲਾਈਨ ਵਿੱਚ ਦਾਖਲ ਹੋਈ ਅਤੇ ਖੜੀ ਰੇਲ ਗੱਡੀ ਨਾਲ ਟਕਰਾ ਗਈ। ਤਾਮਿਲਨਾਡੂ ਪੁਲਿਸ ਨੇ ਕਿਹਾ ਕਿ ਬਚਾਅ ਟੀਮਾਂ ਅਤੇ ਐਂਬੂਲੈਂਸ ਮੌਕੇ ’ਤੇ ਪੁੱਜ ਰਹੀਆਂ ਹਨ। ਫ਼ਾਇਰ ਬ੍ਰਿਗੇਡ ਵੀ ਮੌਕੇ ’ਤੇ ਪੁੱਜ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।