ਹਨੀ ਟਰੈਪ ਮਾਮਲੇ ‘ਚ ਇਕ ਗ੍ਰਿਫਤਾਰ, ਜਾਅਲੀ ਪੈਸੇ ਨਾਲ ਖਰੀਦੀ ਬਾਈਕ ਬਰਾਮਦ

ਨੈਸ਼ਨਲ

ਔਰਤ ਨੇ ਬਲਾਤਕਾਰ ਦਾ ਦੋਸ਼ ਲਗਾ ਕੇ, 45 ਲੱਖ ਰੁਪਏ ਹੜੱਪੇ

ਫਰੀਦਾਬਾਦ 12 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਹਰਿਆਣਾ ਦੇ ਫਰੀਦਾਬਾਦ ਵਿੱਚ ਪੁਲਿਸ ਨੇ ਬਲਾਤਕਾਰ ਅਤੇ ਛੇੜਛਾੜ ਦਾ ਝੂਠਾ ਕੇਸ ਦਰਜ ਕਰਕੇ ਪੈਸੇ ਵਸੂਲਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ ਮੁਲਜ਼ਮ ਅਫਜ਼ਲ ਖਾਨ ਸੁਭਾਸ਼ ਕੈਂਪ ਐਨਟੀਪੀਸੀ ਬਦਰਪੁਰ ਦਿੱਲੀ ਦਾ ਰਹਿਣ ਵਾਲਾ ਹੈ। ਪੁਲਸ ਇਸ ਮਾਮਲੇ ‘ਚ ਮੁੱਖ ਦੋਸ਼ੀ ਮਹਿਲਾ ਅਨੀਤਾ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।ਪੁਲੀਸ ਬੁਲਾਰੇ ਨੇ ਦੱਸਿਆ ਕਿ ਸੈਕਟਰ 30 ਦੇ ਰਹਿਣ ਵਾਲੇ ਪ੍ਰਵਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਸੈਕਟਰ 31 ਫਰੀਦਾਬਾਦ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਮੁਲਜ਼ਮਾਂ ਨੇ ਪ੍ਰਵਿੰਦਰ ਨੂੰ ਹਨੀ ਟਰੈਪ ਦੇ ਕੇਸ ਵਿੱਚ ਫਸਾ ਕੇ 45 ਲੱਖ ਰੁਪਏ ਦੀ ਗਬਨ ਕੀਤੀ। ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਸ ਟੀਮ ਨੇ ਛਾਪਾ ਮਾਰ ਕੇ ਦੋਸ਼ੀ ਅਫਜ਼ਲ ਨੂੰ ਤੁਗਲਕਾਬਾਦ ਮੈਟਰੋ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ। ਧੋਖੇ ਨਾਲ ਖਰੀਦਿਆ ਮੋਟਰਸਾਈਕਲ ਬਰਾਮਦ ਕੀਤਾ ਹੈ।ਪੁੱਛਗਿੱਛ ਤੋਂ ਬਾਅਦ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਅਨੀਤਾ ਕੌਰ ਵਾਸੀ ਪੰਚਸ਼ੀਲ ਕਲੋਨੀ ਪਾਰਟ-2 ਬਸੰਤਪੁਰ ਫਰੀਦਾਬਾਦ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *