ਟਰੱਕ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ,ਦੋ ਭਰਾਵਾਂ ਸਮੇਤ ਚਾਰ ਨੌਜਵਾਨ ਜ਼ਿੰਦਾ ਸੜੇ

ਚੰਡੀਗੜ੍ਹ ਨੈਸ਼ਨਲ ਪੰਜਾਬ

ਟਰੱਕ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ,ਦੋ ਭਰਾਵਾਂ ਸਮੇਤ ਚਾਰ ਨੌਜਵਾਨ ਜ਼ਿੰਦਾ ਸੜੇ


ਪਾਣੀਪਤ, 12 ਅਕਤੂਬਰ,ਬੋਲੇ ਪੰਜਾਬ ਬਿਊਰੋ :


ਹਰਿਆਣਾ ਦੇ ਪਾਣੀਪਤ ‘ਚ ਸ਼ੁੱਕਰਵਾਰ ਦੇਰ ਰਾਤ ਐਲੀਵੇਟਿਡ ਬ੍ਰਿਜ ‘ਤੇ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਵਿਚ ਮਰਨ ਵਾਲੇ ਨੌਜਵਾਨ ਸੋਨੀਪਤ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚ 2 ਚਚੇਰੇ ਭਰਾ ਵੀ ਸ਼ਾਮਲ ਹਨ। ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਕੇ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪੰਜਵਾਂ ਜ਼ਖ਼ਮੀ ਦੋਸਤ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਰੋਹਿਤ, ਨਿਤਿਨ, ਅਕਸ਼ੈ, ਰਾਹੁਲ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਦੀ ਪਛਾਣ ਸੌਰਵ ਵਜੋਂ ਹੋਈ ਹੈ। ਹਾਦਸੇ ਬਾਰੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਸ਼ਨੀਵਾਰ ਸਵੇਰੇ ਕਰੀਬ 5 ਵਜੇ ਪਤਾ ਲੱਗਾ। ਪਰਿਵਾਰ ਵਾਲੇ ਕਰੀਬ 6 ਵਜੇ ਸਿਵਲ ਹਸਪਤਾਲ ਪਹੁੰਚੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੋਨੀਪਤ ਦੇ ਕੁੰਡਲੀ ਪਿੰਡ ਦੇ ਰੋਹਿਤ, ਨਿਤਿਨ ਅਤੇ ਅਕਸ਼ੈ ਸਮੇਤ ਸੋਨੀਪਤ ਦੇ ਜਾਟੀ ਪਿੰਡ ਦੇ ਰਾਹੁਲ ਅਤੇ ਸੌਰਵ ਸ਼ੁੱਕਰਵਾਰ ਰਾਤ ਬਰੇਜ਼ਾ ਕਾਰ ‘ਚ ਸੋਨੀਪਤ ਤੋਂ ਪਾਣੀਪਤ ਲਈ ਰਵਾਨਾ ਹੋਏ ਸਨ। ਇਹ ਦੋਸਤ ਇੱਕ ਟੂਰ ਐਂਡ ਟਰੈਵਲ ਕੰਪਨੀ ਵਿੱਚ ਕੰਮ ਕਰਦੇ ਸਨ। ਉਹ ਇਸ ਕੰਮ ਲਈ ਪੇਮੈਂਟ ਲੈਣ ਪਾਣੀਪਤ ਜਾ ਰਹੇ ਸਨ।

Leave a Reply

Your email address will not be published. Required fields are marked *