ਕਾਰ ਬੇਕਾਬੂ ਹੋ ਕੇ ਸਿਰਸਾ ਨਹਿਰ ਵਿੱਚ ਡਿੱਗੀ, ਸੱਤ ਲੋਕਾਂ ਦੀ ਮੌਤ

ਚੰਡੀਗੜ੍ਹ ਨੈਸ਼ਨਲ ਪੰਜਾਬ

ਕਾਰ ਬੇਕਾਬੂ ਹੋ ਕੇ ਸਿਰਸਾ ਨਹਿਰ ਵਿੱਚ ਡਿੱਗੀ, ਸੱਤ ਲੋਕਾਂ ਦੀ ਮੌਤ


ਕੈਥਲ, 12 ਅਕਤੂਬਰ,ਬੋਲੇ ਪੰਜਾਬ ਬਿਊਰੋ :


ਦੁਸਹਿਰੇ ਦੇ ਤਿਉਹਾਰ ਵਾਲੇ ਦਿਨ ਪਿੰਡ ਮੁੰਦੜੀ ਵਿਖੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਕਾਰਨ ਇੱਕ ਕਾਰ ਬੇਕਾਬੂ ਹੋ ਕੇ ਮੁੰਦੜੀ ਕੋਲੋਂ ਲੰਘਦੀ ਸਿਰਸਾ ਬ੍ਰਾਂਚ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ‘ਚ ਸਵਾਰ ਲੋਕਾਂ ਨੂੰ ਹਸਪਤਾਲ ਪਹੁੰਚਾਇਆ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕਾਰ ਵਿੱਚ ਸਵਾਰ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ ਤਿੰਨ ਔਰਤਾਂ, ਇੱਕ ਡਰਾਈਵਰ ਅਤੇ ਤਿੰਨ ਬੱਚੇ ਸ਼ਾਮਲ ਹਨ।

Leave a Reply

Your email address will not be published. Required fields are marked *