ਪੰਜਾਬ ‘ਚ 700 ਕਰੋੜ ਰੁਪਏ ਤੋਂ ਵੱਧ ਦੀ ਜਾਅਲੀ ਬਿਲਿੰਗ ਜੀਐਸਟੀ ਧੋਖਾਧੜੀ ਦੇ ਦੋ ਮਾਸਟਰਮਾਈਂਡ ਗ੍ਰਿਫਤਾਰ

ਚੰਡੀਗੜ੍ਹ ਪੰਜਾਬ

ਪੰਜਾਬ ‘ਚ 700 ਕਰੋੜ ਰੁਪਏ ਤੋਂ ਵੱਧ ਦੀ ਜਾਅਲੀ ਬਿਲਿੰਗ ਜੀਐਸਟੀ ਧੋਖਾਧੜੀ ਦੇ ਦੋ ਮਾਸਟਰਮਾਈਂਡ ਗ੍ਰਿਫਤਾਰ


ਲੁਧਿਆਣਾ, 11 ਅਕਤੂਬਰ,ਬੋਲੇ ਪੰਜਾਬ ਬਿਊਰੋ :


ਡੀਜੀਜੀਆਈ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ 700 ਕਰੋੜ ਰੁਪਏ ਤੋਂ ਵੱਧ ਦੀ ਜਾਅਲੀ ਬਿਲਿੰਗ ਜੀਐਸਟੀ ਧੋਖਾਧੜੀ ਦੇ ਦੋ ਮਾਸਟਰਮਾਈਂਡਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦੋ ਭਰਾ ਮਨੀਸ਼ ਅਤੇ ਅਮਿਤ ਵਾਸੀ ਗੁਰਮੁੱਖ ਸਿੰਘ ਕਲੋਨੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਇਹ ਦੋਵੇਂ ਫਰਜ਼ੀ/ਡਮੀ ਫਰਮਾਂ ਬਣਾਉਣ ਅਤੇ ਜਾਅਲੀ ਆਈਟੀਸੀ (ਇਨਪੁਟ ਟੈਕਸ ਕ੍ਰੈਡਿਟ) ਨਾਲ 700 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਵਾਲੀ ਬਿਲਿੰਗ ਦੀ ਲੜੀ ਬਣਾਉਣ ਦੇ ਮਾਸਟਰਮਾਈਂਡ ਸਨ।
ਇਸ ਤਰ੍ਹਾਂ ਸਰਕਾਰ ਨਾਲ 100 ਕਰੋੜ ਰੁਪਏ ਤੋਂ ਵੱਧ ਦਾ ਧੋਖਾ ਹੋਇਆ ਹੈ। ਉਨ੍ਹਾਂ ਦੀ ਰਿਹਾਇਸ਼ੀ ਅਤੇ ਕੰਮ ਵਾਲੀ ਥਾਂ ਦੀ ਤਲਾਸ਼ੀ ਦੌਰਾਨ 11 ਮੋਬਾਈਲ ਫ਼ੋਨ, 7 ਪੈੱਨ ਡਰਾਈਵਾਂ, 2 ਲੈਪਟਾਪ, ਵੱਖ-ਵੱਖ ਬੈਂਕ ਖਾਤਿਆਂ ਦੀਆਂ 56 ਚੈੱਕ ਬੁੱਕਾਂ, 27 ਪਛਾਣ ਪੱਤਰ, 7 ਅਸ਼ਟਾਮ ਅਤੇ 46 ਏ.ਟੀ.ਐਮ ਕਾਰਡ ਬਰਾਮਦ ਕੀਤੇ ਗਏ, ਜੋ ਕਿ ਵੱਖ-ਵੱਖ ਵਿਅਕਤੀਆਂ ਦੇ ਸਨ। ਮੁਲਜ਼ਮਾਂ ਨੇ ਆਪਣੀਆਂ ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਕਬੂਲ ਕਰ ਲਿਆ ਅਤੇ ਇਸ ਦੇ ਅਨੁਸਾਰ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

Leave a Reply

Your email address will not be published. Required fields are marked *