ਜਲੰਧਰ ‘ਚ ਨਵਰਾਤਰੀ ਪੂਜਾ ਦੌਰਾਨ ਮੰਦਰ ‘ਚ ਹਮਲਾ, ਕਈ ਜ਼ਖ਼ਮੀ

ਚੰਡੀਗੜ੍ਹ ਪੰਜਾਬ

ਜਲੰਧਰ ‘ਚ ਨਵਰਾਤਰੀ ਪੂਜਾ ਦੌਰਾਨ ਮੰਦਰ ‘ਚ ਹਮਲਾ, ਕਈ ਜ਼ਖ਼ਮੀ


ਜਲੰਧਰ, 11 ਅਕਤੂਬਰ,ਬੋਲੇ ਪੰਜਾਬ ਬਿਊਰੋ :


ਜਲੰਧਰ ‘ਚ ਨਵਰਾਤਰੀ ਪੂਜਾ ਦੌਰਾਨ ਮੰਦਰ ‘ਚ ਭਾਰੀ ਹੰਗਾਮਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਪੰਨੂ ਵਿਹਾਰ ਇਲਾਕੇ ‘ਚ ਨਵਰਾਤਰੀ ਦੌਰਾਨ ਮੰਦਰ ‘ਚ ਦੁਰਗਾ ਪੂਜਾ ਦੌਰਾਨ ਕੁਝ ਹਥਿਆਰਬੰਦ ਨੌਜਵਾਨਾਂ ਨੇ ਪੰਡਾਲ ‘ਚ ਦਾਖਲ ਹੋ ਕੇ ਉਥੇ ਪੂਜਾ ਕਰ ਰਹੇ ਕੁਝ ਨੌਜਵਾਨਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਹਮਲਾਵਰਾਂ ਨੇ ਮੰਦਰ ਦੇ ਅੰਦਰ ਦਾਖਲ ਹੋ ਕੇ ਅੰਦਰ ਭੰਨਤੋੜ ਕੀਤੀ ਅਤੇ ਕੁਝ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। 
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਹਮਲਾਵਰ ਕੌਣ ਹਨ ਅਤੇ ਕਿਸ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਨੇ ਦੁਰਗਾ ਪੂਜਾ ਦੌਰਾਨ ਨੌਜਵਾਨਾਂ ‘ਤੇ ਹਮਲਾ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।