ਲਾਈਵ ਸ਼ੋਅ ਦੌਰਾਨ ਰਤਨ ਟਾਟਾ ਨੂੰ ਯਾਦ ਕਰਦਿਆਂ ਦਿਲਜੀਤ ਦੋਸਾਂਝ ਹੋਏ ਭਾਵੁਕ

ਚੰਡੀਗੜ੍ਹ ਪੰਜਾਬ

ਲਾਈਵ ਸ਼ੋਅ ਦੌਰਾਨ ਰਤਨ ਟਾਟਾ ਨੂੰ ਯਾਦ ਕਰਦਿਆਂ ਦਿਲਜੀਤ ਦੋਸਾਂਝ ਹੋਏ ਭਾਵੁਕ


ਚੰਡੀਗੜ੍ਹ, 10 ਅਕਤੂਬਰ,ਬੋਲੇ ਪੰਜਾਬ ਬਿਊਰੋ:


ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ ਦੇਹਾਂਤ ਹੋ ਗਿਆ ਹੈ। ਰਤਨ ਟਾਟਾ ਸਿਰਫ ਅਰਬਪਤੀ ਹੀ ਨਹੀਂ ਸਨ, ਸਗੋਂ ਇੱਕ ਅਜਿਹੇ ਵਿਅਕਤੀ ਵੀ ਸਨ, ਜਿਨ੍ਹਾਂ ਨੇ ਟਾਟਾ ਗਰੁੱਪ ਨਾਲ ਮਿਲ ਕੇ ਇਸ ਦੇਸ਼ ਅਤੇ ਇੱਥੋਂ ਦੇ ਕਰੋੜਾਂ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ।ਇਸ ਕਾਰਨ ਰਤਨ ਟਾਟਾ ਦੇ ਦੇਹਾਂਤ ਨਾਲ ਹਰ ਕੋਈ ਦੁਖੀ ਹੈ।ਅੱਜ ਲਾਈਵ ਸ਼ੋਅ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ।
ਅੱਜ ਇੱਕ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੇ ਸਟੇਜ ਤੋਂ ਕਿਹਾ ਕਿ ਰਤਨ ਟਾਟਾ ਜੀ ਦਾ ਦਿਹਾਂਤ ਹੋ ਗਿਆ ਹੈ, ਉਨ੍ਹਾਂ ਨੂੰ ਸਾਡੀ ਦਿਲੋਂ ਸ਼ਰਧਾਂਜਲੀ ਹੈ। ਅੱਜ ਉਨ੍ਹਾਂ ਦਾ ਨਾਂ ਲੈਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦਾ ਜੀਵਨ ਇਕ ਮਿਸਾਲ ਸੀ। ਰਤਨ ਟਾਟਾ ਨੇ ਹਮੇਸ਼ਾ ਸਖ਼ਤ ਮਿਹਨਤ ਕੀਤੀ। ਅੱਜ ਤੱਕ ਉਨ੍ਹਾਂ ਨੂੰ ਕਦੇ ਕਿਸੇ ਬਾਰੇ ਬੁਰਾ ਬੋਲਦੇ ਨਹੀਂ ਦੇਖਿਆ।ਉਨ੍ਹਾਂ ਨੇ ਆਪਣੇ ਜੀਵਨ ਵਿਚ ਹਮੇਸ਼ਾ ਸਖ਼ਤ ਮਿਹਨਤ ਕੀਤੀ ਅਤੇ ਚੰਗੇ ਕੰਮ ਕੀਤੇ।
ਦਿਲਜੀਤ ਦੁਸਾਂਝ ਨੇ ਅੱਗੇ ਕਿਹਾ ਕਿ ਅੱਜ ਜੇਕਰ ਅਸੀਂ ਰਤਨ ਟਾਟਾ ਦੇ ਜੀਵਨ ਤੋਂ ਕੁਝ ਸਿੱਖ ਸਕਦੇ ਹਾਂ ਤਾਂ ਉਹ ਸਿਰਫ ਮਿਹਨਤ ਕਰਨਾ, ਚੰਗਾ ਸੋਚਣਾ, ਕਿਸੇ ਲਈ ਫਾਇਦੇਮੰਦ ਹੋਣਾ ਹੈ। ਉਨ੍ਹਾਂ ਕਿਹਾ ਕਿ ਰਤਨ ਟਾਟਾ ਨੇ ਆਪਣਾ ਪੂਰਾ ਜੀਵਨ ਬੇਦਾਗ ਬਤੀਤ ਕੀਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।