ਬਿਹਾਰ ਤੋਂ ਪੰਜਾਬ ‘ਚ ਨਸ਼ਾ ਸਪਲਾਈ ਕਰਨ ਆਏ ਤਿੰਨ ਦੋਸਤ ਕਾਬੂ, 13 ਕਿਲੋ ਗਾਂਜਾ ਬਰਾਮਦ

ਚੰਡੀਗੜ੍ਹ ਪੰਜਾਬ

ਬਿਹਾਰ ਤੋਂ ਪੰਜਾਬ ‘ਚ ਨਸ਼ਾ ਸਪਲਾਈ ਕਰਨ ਆਏ ਤਿੰਨ ਦੋਸਤ ਕਾਬੂ, 13 ਕਿਲੋ ਗਾਂਜਾ ਬਰਾਮਦ


ਲੁਧਿਆਣਾ, 9 ਅਕਤੂਬਰ,ਬੋਲੇ ਪੰਜਾਬ ਬਿਊਰੋ :


ਬਿਹਾਰ ਤੋਂ ਰੇਲਗੱਡੀ ਵਿੱਚ ਨਸ਼ਾ ਸਪਲਾਈ ਕਰਨ ਆਏ ਤਿੰਨ ਦੋਸਤਾਂ ਨੂੰ ਸੀਆਈਏ-2 ਦੀ ਪੁਲੀਸ ਨੇ ਕਾਬੂ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 13 ਕਿਲੋ ਗਾਂਜਾ ਬਰਾਮਦ ਕਰਕੇ ਥਾਣਾ ਡਵੀਜ਼ਨ ਨੰ.7 ‘ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਪਰੋਕਤ ਜਾਣਕਾਰੀ ਏ.ਸੀ.ਪੀ ਕ੍ਰਾਈਮ ਪਵਨਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਅਜੀਤ ਸਿੰਘ ਵਾਸੀ ਬਿਹਾਰ, ਦੀਰੇਂਦਰ ਸਿੰਘ ਵਾਸੀ ਬਿਹਾਰ ਅਤੇ ਭੂਵਰ ਪਾਸੀ ਵਾਸੀ ਬਿਹਾਰ ਵਜੋਂ ਹੋਈ ਹੈ।ਪੁਲਸ ਨੇ ਸੂਚਨਾ ਦੇ ਆਧਾਰ ‘ਤੇ ਥਾਣਾ ਬੀ.ਸੀ.ਐਮ. ਸਕੂਲ ਨੇੜੇ ਮੁਲਜ਼ਮਾਂ ਨੂੰ ਵੇਲੇ ਫੜ ਲਿਆ ਗਿਆ ਜਦੋਂ ਉਹ ਕਿਸੇ ਗਾਹਕ ਦੀ ਉਡੀਕ ਕਰ ਰਹੇ ਸਨ। ਪੁਲਿਸ ਅਨੁਸਾਰ ਸਾਲ 2021 ਵਿੱਚ ਵੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਜੀਤ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਹੋਇਆ ਸੀ।

Leave a Reply

Your email address will not be published. Required fields are marked *