ਪੰਜਾਬ ਦੇ ਇੱਕ ਕਬੱਡੀ ਖਿਡਾਰੀ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

ਚੰਡੀਗੜ੍ਹ ਪੰਜਾਬ

ਪੰਜਾਬ ਦੇ ਇੱਕ ਕਬੱਡੀ ਖਿਡਾਰੀ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ


ਨਕੋਦਰ, 9 ਅਕਤੂਬਰ,ਬੋਲੇ ਪੰਜਾਬ ਬਿਊਰੋੋ:


ਨਕੋਦਰ ’ਚ ਇੱਕ ਕਬੱਡੀ ਖਿਡਾਰੀ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਬੀਤੀ ਰਾਤ ਘਰ ਵਿਚ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 
ਮ੍ਰਿਤਕ ਦੀ ਪਛਾਣ ਸੰਨੀ (24) ਪੁੱਤਰ ਹਰਦੇਵ ਸਿੰਘ ਉਰਫ ਲਾਲੀ ਵਾਸੀ ਮੁਹੱਲਾ ਸ਼ੇਰਪੁਰ ਨਕੋਦਰ ਵਜੋਂ ਹੋਈ ਹੈ। 
ਸਿਟੀ ਪੁਲਿਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਉਰਫ ਲਾਲੀ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਸੰਨੀ, ਜੋ ਮਿਹਨਤ ਮਜ਼ਦੂਰੀ ਦੇ ਨਾਲ-ਨਾਲ ਕਬੱਡੀ ਵੀ ਖੇਡਦਾ ਸੀ, ਦਾ ਕਰੀਬ 2 ਸਾਲ ਪਹਿਲਾਂ ਸਿੰਮੀ ਮਹੰਤ ਪੁੱਤਰੀ ਨਛੱਤਰ ਸਿੰਘ ਵਾਸੀ ਸੰਮੀਪੁਰ ਲਾਂਬੜਾ ਨਾਲ ਵਿਆਹ ਹੋਇਆ ਸੀ।
ਸੰਨੀ ਤੇ ਸਿੰਮੀ ਮਹੰਤ ਦਾ ਵਿਆਹ ਤੋਂ ਬਾਅਦ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ। ਬੀਤੀ 28 ਸਤੰਬਰ ਨੂੰ ਪਤਨੀ ਸਿੰਮੀ ਲੜ ਕੇ ਆਪਣੇ ਪੇਕੇ ਪਿੰਡ ਸੰਮੀਪੁਰ ਚਲੀ ਗਈ। ਉਸ ਦੇ ਬਾਵਜੂਦ ਸੰਨੀ ਤੇ ਸਿੰਮੀ ਫੋਨ ’ਤੇ ਝਗੜਦੇ ਰਹਿੰਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਖਾਣਾ ਖਾ ਕੇ ਜਦੋਂ ਸਾਰੇ ਆਪਣੇ-ਆਪਣੇ ਕਮਰਿਆਂ ਵਿਚ ਸੌਂ ਗਏ ਤਾਂ ਕਰੀਬ 7 ਵਜੇ ਸ਼ਾਮ ਤੋਂ ਲਗਾਤਾਰ ਸਿੰਮੀ ਆਪਣੇ ਪਤੀ ਸੰਨੀ ਨੂੰ ਫੋਨ ਕਰ ਰਹੀ ਸੀ। ਜਦੋਂ ਸੰਨੀ ਨੇ ਉਸ ਦਾ ਫੋਨ ਨਾ ਚੁੱਕਿਆ ਤਾਂ ਕਰੀਬ 1 ਵਜੇ ਰਾਤ ਸਿੰਮੀ ਨੇ ਸੰਨੀ ਦੀ ਭੈਣ ਮਨਪ੍ਰੀਤ ਕੌਰ ਦੇ ਫੋਨ ’ਤੇ ਦੱਸਿਆ ਕਿ ਤੁਹਾਡਾ ਭਰਾ ਸੰਨੀ ਮੇਰਾ ਫੋਨ ਨਹੀਂ ਚੁੱਕ ਰਿਹਾ। ਜਦੋਂ ਮਨਪ੍ਰੀਤ ਨੇ ਉੱਠ ਕੇ ਕਮਰੇ ’ਚ ਦੇਖਿਆ ਤਾਂ ਸੰਨੀ ਛੱਤ ਵਾਲੇ ਪੱਖੇ ਨਾਲ ਫਾਹਾ ਲਾ ਕੇ ਲਟਕਿਆ ਹੋਇਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।