ਪੰਜਾਬ ‘ਚ ਅਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਵੱਢਿਆ, ਸਿਰ ‘ਤੇ ਲੱਗੇ 100 ਟਾਂਕੇ

ਚੰਡੀਗੜ੍ਹ ਪੰਜਾਬ

ਪੰਜਾਬ ‘ਚ ਅਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਵੱਢਿਆ, ਸਿਰ ‘ਤੇ ਲੱਗੇ 100 ਟਾਂਕੇ


ਬਟਾਲਾ, 9 ਅਕਤੂਬਰ,ਬੋਲੇ ਪੰਜਾਬ ਬਿਊਰੋ :


ਬਟਾਲਾ ‘ਚ ਅਵਾਰਾ ਕੁੱਤਿਆਂ ਨੇ ਘਰ ਦੇ ਬਾਹਰ ਖੇਡ ਰਹੇ ਮਾਸੂਮ 7 ਸਾਲਾ ਬੱਚੇ ‘ਤੇ ਹਮਲਾ ਕਰ ਦਿੱਤਾ। ਬੱਚੇ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢਿਆ। ਇਹ ਘਟਨਾ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੀ ਹੈ, ਜਿੱਥੇ ਕੁੱਤਿਆਂ ਨੇ ਇੱਕ ਬੱਚੇ ਨੂੰ ਘਰ ਦੇ ਬਾਹਰ ਇਕੱਲਾ ਦੇਖ ਕੇ ਉਸ ‘ਤੇ ਹਮਲਾ ਕਰ ਦਿੱਤਾ। ਕੁੱਤੇ ਦੇ ਹਮਲੇ ‘ਚ ਬੱਚਾ ਗੰਭੀਰ ਜ਼ਖ਼ਮੀ ਹੋਇਆ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਕੁੱਤਿਆਂ ਨੇ ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਵੱਢਿਆ ਕਿ ਉਸ ਦੇ ਸਿਰ ‘ਤੇ 100 ਟਾਂਕੇ ਲਗਾਉਣੇ ਪਏ। ਫਿਲਹਾਲ ਉਕਤ ਬੱਚਾ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜ਼ਖ਼ਮੀ ਬੱਚੇ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਰਸੂਲਪੁਰ ਵਜੋਂ ਹੋਈ ਹੈ।

Leave a Reply

Your email address will not be published. Required fields are marked *