ਦੁਸ਼ਹਿਰਾ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ
ਮੋਹਾਲੀ 9 ਅਕਤੂਬਰ,ਬੋਲੇ ਪੰਜਾਬ ਬਿਊਰੋ :
ਆਪਸੀ ਭਾਈਚਾਰਕ ਸਾਂਝ, ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ- ਦੁਸ਼ਹਿਰਾ ਮੇਲਾ ਇਸ ਵਾਰ -ਐਮਟੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ, ਸੈਕਟਰ 79 ਵਿਖੇ ਬੜੀ ਹੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਦੁਸ਼ਹਿਰਾ ਕਮੇਟੀ ਦੇ ਮੁੱਖ ਕੁਆਰਡੀਨੇਟਰ- ਪਰਮਜੀਤ ਸਿੰਘ, ਪ੍ਰਧਾਨ- ਕੁਲਦੀਪ ਸਿੰਘ ਸਮਾਣਾ, ਮਨਪ੍ਰੀਤ ਸਿੰਘ ਸਮਾਣਾ ਅਤੇ ਜਰਨਲ ਸਕੱਤਰ ਫੂਲਰਾਜ ਸਿੰਘ -ਸਟੇਟ ਅਵਾਰਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੁਸ਼ਹਿਰਾ ਸਮਾਗਮ ਨੂੰ ਮਨਾਏ ਜਾਣ ਸਬੰਧੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਲਾਕੇ ਦੇ ਲੋਕਾਂ ਦੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਦੁਸ਼ਹਿਰਾ ਕਮੇਟੀ ਦੇ ਨੁਮਾਇੰਦਿਆਂ ਦੀ ਇੱਕ ਅਹਿਮ ਮੀਟਿੰਗ ਅੱਜ ਸੈਕਟਰ 79 ਸਥਿਤ ਦਫਤਰ ਵਿਖੇ ਹੋਈ ਜਿਸ ਵਿੱਚ ਸਾਰੇ ਦੁਸ਼ਹਿਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਵੱਖ-ਵੱਖ ਪ੍ਰਬੰਧਾਂ ਨੂੰ ਲੈ ਕੇ ਜਿੰਮੇਵਾਰੀਆਂ ਤੈਅ ਕੀਤੀਆਂ ਗਈਆਂ, ਇਸ ਮੀਟਿੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ ਦੁਸ਼ਹਿਰਾ ਕਮੇਟੀ ਦੇ ਮੈਂਬਰਾਂ ਨੇ ਖੁਦ ਪਹਿਲ ਕਦਮੀ ਕਰਦੇ ਹੋਏ ਆਪੋ ਆਪਣੇ ਤੌਰ ਤੇ ਅਹਿਮ ਜਿੰਮੇਵਾਰੀਆਂ ਲੈਣ ਦੀ ਪੇਸ਼ਕਸ਼ ਕੀਤੀ, ਇਸ ਮੌਕੇ ਤੇ ਮੀਤ ਪ੍ਰਧਾਨ- ਆਰ.ਪੀ ਸ਼ਰਮਾ, ਸੀਨੀਅਰ ਮੀਤ ਪ੍ਰਧਾਨ- ਦਾਮਨਜੀਤ ਸਿੰਘ ਔਜਲਾ, ਪ੍ਰਬੰਧਕ ਸਕੱਤਰ- ਭੁਪਿੰਦਰ ਸਿੰਘ, ਮੀਤ ਪ੍ਰਧਾਨ- ਬਿਕਰਮਜੀਤ ਕੌਸ਼ਿਕ,ਮੁੱਖ ਸਲਾਹਕਾਰ ਸੁਸ਼ੀਲ ਕੁਮਾਰ ਅਤਰੀ, ਅਵਤਾਰ ਸਿੰਘ ਮੌਲੀ,- ਸਰਬਜੀਤ ਸਿੰਘ ਸਮਾਣਾ ਕੌਂਸਲਰ,, ਸਹਾਇਕ ਸਕੱਤਰ – ਅਕਵਿੰਦਰ ਸਿੰਘ ਗੋਸਲ, ਮੀਡੀਆ ਸਲਾਹਕਾਰ- ਗੋਬਿੰਦ ਮਿੱਤਲ ਵੀ ਹਾਜ਼ਰ ਸਨ