ਜਨਤਾ ਦਲ ਯੂਨਾਈਟਿਡ ਦੀ ਪੰਜਾਬ ਇਕਾਈ ਵੱਲੋਂ ਹੋਈ ਸੂਬਾ ਪੱਧਰੀ ਮੀਟਿੰਗ ਚੋਣਾਂ ਦੀ ਤਿਆਰੀ ਸੰਬੰਧੀ ਮਸਲਿਆਂ ਤੇ ਕੀਤਾ ਵਿਚਾਰ ਵਟਾਂਦਰਾ

ਚੰਡੀਗੜ੍ਹ ਪੰਜਾਬ

ਜਨਤਾ ਦਲ ਯੂਨਾਈਟਿਡ ਦੀ ਪੰਜਾਬ ਇਕਾਈ ਵੱਲੋਂ ਹੋਈ ਸੂਬਾ ਪੱਧਰੀ ਮੀਟਿੰਗ ਚੋਣਾਂ ਦੀ ਤਿਆਰੀ ਸੰਬੰਧੀ ਮਸਲਿਆਂ ਤੇ ਕੀਤਾ ਵਿਚਾਰ ਵਟਾਂਦਰਾ

ਚੰਡੀਗੜ੍ਹ 9 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਜਨਤਾ ਦਲ ਯੂਨਾਈਟਿਡ ਦੀ ਪੰਜਾਬ ਇਕਾਈ ਵੱਲੋਂ ਮੋਹਾਲੀ ਵਿਖੇ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਸ. ਮਾਲਵਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿਖੇ ਕੀਤੀ ਗਈ । ਜਿਸ ਵਿੱਚ ਪਾਰਟੀ ਦੀ ਨਵੇਂ ਸੂਬਾ ਇੰਚਾਰਜ ਸ੍ਰੀ ਸੰਜੇ ਕੁਮਾਰ ਨੇ ਵਿਸ਼ੇਸ਼ ਤੌਰ ਦੇ ਸ਼ਿਰਕਤ ਕੀਤੀ । ਮੀਟਿੰਗ ਵਿੱਚ ਪੰਜਾਬ ਭਰ ਤੇ ਜਨਤਾ ਦਲ (ਯੂ) ਦੇ ਸਮੁੱਚੇ ਅਹੁਦੇਦਾਰਾਂ ਨੇ ਹਿੱਸਾ ਲਿਆ । ਇਸ ਮੀਟਿੰਗ ਵਿੱਚ ਪੰਜਾਬ ਅੰਦਰ ਪਾਰਟੀ ਦੀ ਮਜ਼ਬੂਤੀ , ਜਥੇਬੰਦਕ ਢਾਂਚੇ ਦਾ ਪੁਨਰ ਨਿਰਮਾਣ , ਨਵੀਂ ਮੈਂਬਰਸ਼ਿਪ ਮੁਹਿੰਮ ਤੇ 2027 ਦੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਸੰਬੰਧੀ ਆਦਿ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਪਾਰਟੀ ਦੇ ਪੰਜਾਬ ਇੰਚਾਰਜ ਸ੍ਰੀ ਸੰਜੇ ਕੁਮਾਰ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਤੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਜੀ ਦੀ ਅਗਵਾਈ ਵਿੱਚ ਪਾਰਟੀ ਪੂਰੇ ਜੋਸ਼ ਨਾਲ ਦੇਸ਼ ਅੰਦਰ ਆਪਣੇ ਆਪ ਨੂੰ ਪੂਰੀ ਮਜ਼ਬੂਤੀ ਨਾਲ ਉਭਾਰੇਗੀ । ਇਸਦੇ ਲਈ ਹਰ ਸੂਬੇ ਅੰਦਰ ਪਾਰਟੀ ਦਾ ਢਾਂਚਾ ਕਾਇਮ ਕੀਤਾ ਜਾ ਰਿਹਾ ਹੈ ਤੇ ਪਹਿਲਾਂ ਤੋਂ ਸਥਾਪਿਤ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ । ਇਸ ਲਈ ਜਨਤਾ ਦਲ (ਯੂ) ਪੰਜਾਬ ਦੇ ਮਸਲਿਆਂ ਨੂੰ ਜਿੱਥੇ ਪਹਿਲਾਂ ਹੀ ਸਮਝਦੀ ਹੈ । ਉਸਦੇ ਨਾਲ ਹੀ ਸੂਬੇ ਅੰਦਰ ਕਿਸਾਨਾਂ , ਵਿਦਿਆਰਥੀਆਂ , ਮਹਿਲਾਵਾਂ , ਮੁਲਾਜ਼ਮਾਂ ਆਦਿ ਹਰ ਵਰਗ ਨਾਲ ਰਾਬਤਾ ਕਰਦੇ ਹੋਏ । ਉਹਨਾਂ ਦੇ ਵਿਚਾਰਾਂ ਨੂੰ ਆਵਾਜ਼ ਦਿੰਦੇ ਹੋਏ 2027 ਲਈ ਆਪਣਾ ਏਜੰਡਾ ਪੇਸ਼ ਕਰਦੇ ਹੋਏ ਮਜ਼ਬੂਤੀ ਨਾਲ ਚੋਣਾਂ ਵਿੱਚ ਉਤਰੇਗੀ ਤੇ ਪੰਜਾਬ ਦੇ ਮਸਲੇ ਹੱਲ ਕਰੇਗੀ । ਉਹਨਾਂ ਕਿਹਾ ਕਿ ਇਸ ਕਾਰਜ ਦੀ ਸ਼ੁਰੂਆਤ ਅੱਜ ਦੀ ਇਸ ਮੀਟਿੰਗ ਤੋਂ ਗਈ ਹੈ ।

ਸੂਬਾ ਪ੍ਰਧਾਨ ਸ. ਮਾਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਬਲਾਕ ਪੱਧਰ ਤੱਕ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੀਂ ਮੈੰਬਰਸ਼ਿਪ ਮੁਹਿੰਮ ਆਰੰਭ ਕੀਤੀ ਜਾਵੇਗੀ । ਜਿਸਤੋਂ ਬਾਅਦ ਅੱਗੇ ਸਿਲਸਿਲੇਵਾਰ ਜ਼ਿਲ੍ਹਾ ਤੇ ਸੂਬਾ ਪੱਧਰੀ ਢਾਂਚਾ ਨਵੇਂ ਸਿਰੇ ਤੋਂ ਕਾਇਮ ਕੀਤਾ ਜਾਵੇਗਾ। ਜਿਸ ਵਿੱਚ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਮੌਜੂਦਾ ਸੂਬਾ ਸਰਕਾਰ ਤੋਂ ਲੋਕਾਂ ਦਾ ਮੋਹ ਬੁਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ ਤੇ ਰਵਾਇਤੀ ਪਾਰਟੀਆਂ ਨੂੰ ਲੋਕ ਪਹਿਲਾਂ ਹੀ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ । ਇਸ ਲਈ ਲੋਕਾਂ ਨੂੰ ਬਿਹਤਰ ਬਦਲ ਦੇਣ ਲਈ ਜਨਤਾ ਦਲ (ਯੂ) ਪੂਰੀ ਤਰ੍ਹਾਂ ਤਿਆਰ ਹੈ । ਜੋ ਪੰਜਾਬ ਦੇ ਪਾਣੀਆਂ , ਕਿਸਾਨੀ ਮਸਲੇ , ਸੂਬੇ ਸਿਰ ਚੜ੍ਹੇ ਕਰਜ਼ੇ , ਸੂਬੇ ‘ਚੋਂ ਬਾਹਰ ਜਾ ਰਹੀ ਸਨਅਤ ਤੇ ਮਜ਼ਦੂਰਾਂ ਆਦਿ ਹਰ ਵਰਗ ਦੇ ਮਸਲਿਆਂ ਨੂੰ ਨਾ ਸਿਰਫ ਆਵਾਜ਼ ਦੇਵੇਗੀ ਸਗੋਂ ਇਹਨਾਂ ਦੇ ਪੱਕੇ ਹੱਲ ਦਾ ਰੋਡ ਮੈਪ ਵੀ ਸੂਬੇ ਦੇ ਲੋਕਾਂ ਅੱਗੇ ਪੇਸ਼ ਕਰੇਗੀ । ਉਹਨਾਂ ਪਾਰਟੀ ਦੇ ਵਰਕਰਾਂ ਨੂੰ ਤਕੜੇ ਹੋ ਤੇ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ ।

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ. ਜਗਦੀਸ਼ ਸਿੰਘ ਗਰਚਾ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਅਨੂਪ ਸਿੰਘ , ਸ, ਇੰਦਰਜੀਤ ਸਿੰਘ ਆਹਲੂਵਾਲੀਆ, ਸ. ਕੰਵਰ ਹਰਬੀਰ ਸਿੰਘ ਢੀਡਸਾ , ਸ. ਬਿਕਰਮਜੀਤ ਸਿੰਘ ਭੁੱਲਰ , ਸ. ਅਮਰਜੀਤ ਸਿੰਘ ਖੱਟੜਾ , ਸ. ਅਵਤਾਰ ਸਿੰਘ ਢਿੱਲੋਂ , ਸ. ਹਰਦੀਪ ਸਿੰਘ ਡੋਡ , ਸ੍ਰੀ ਮਨੋਜ ਸ਼ਰਮਾ , ਸ. ਸੁਰਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ ।

Leave a Reply

Your email address will not be published. Required fields are marked *