ਪਟਿਆਲ਼ਾ : ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ, ਤਿੰਨ ਵਿਅਕਤੀਆਂ ਦੀ ਮੌਤ

ਚੰਡੀਗੜ੍ਹ ਪੰਜਾਬ

ਪਟਿਆਲ਼ਾ : ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ, ਤਿੰਨ ਵਿਅਕਤੀਆਂ ਦੀ ਮੌਤ


ਪਟਿਆਲ਼ਾ, 8 ਅਕਤੂਬਰ,ਬੋਲੇ ਪੰਜਾਬ ਬਿਊਰੋ :


ਪਟਿਆਲਾ-ਕੈਥਲ ਹਾਈਵੇਅ ‘ਤੇ ਪੈਂਦੇ ਪਿੰਡ ਕੁੱਲੇ ਮਾਜਰਾ ਬੀੜ ਕੋਲ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ‘ਚ ਇਕ ਮਰਦ ਤੇ 2 ਔਰਤਾਂ ਦੀ ਮੌਤ ਅਤੇ 5 ਦੇ ਜ਼ਖਮੀ ਹੋਣ ਦੀ ਖਬਰ ਹੈ।
ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਘਿਓਰਾ ਨੇ ਦੱਸਿਆ ਕਿ ਉਸ ਦਾ ਜਵਾਈ ਹਰਿੰਦਰ ਸਿੰਘ (38) ਆਪਣੇ ਮਾਤਾ-ਪਿਤਾ ਨਾਲ ਵਿਆਹ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਸਵਿਫਟ ਕਾਰ ਪੀ.ਬੀ. 11 ਡੀ.ਈ.-8138 ‘ਚ ਲਾਲੋਦੀਪੁਰ ਨੂੰ ਜਾ ਰਿਹਾ ਸੀ।ਜਦੋਂ ਉਹ ਪਿੰਡ ਕੁਲਾਮਾਜਰਾ ਬੀੜ ਨੇੜੇ ਪੁੱਜੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਐਚ.ਆਰ. 09 ਈ 0911 ਨਾਲ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਜਵਾਈ ਹਰਿੰਦਰ ਸਿੰਘ ਪੁੱਤਰ ਚੇਤਨ ਸਿੰਘ ਅਤੇ ਉਸ ਦੀ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੂਜੀ ਕਾਰ ਪਟਿਆਲਾ ਤੋਂ ਚੀਕਾ (ਹਰਿਆਣਾ) ਜਾ ਰਹੀ ਸੀ, ਜਿਸ ਵਿਚ ਸਵਾਰ 55 ਸਾਲਾ ਪੂਨਮ ਕੁਮਾਰੀ ਪਤਨੀ ਪਵਨ ਕੁਮਾਰ ਦੀ ਮੌਤ ਹੋ ਗਈ ਅਤੇ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਜਾਂਚ ‘ਚ ਲੱਗੀ ਹੋਈ ਹੈ।

Leave a Reply

Your email address will not be published. Required fields are marked *