ਕੰਪਿਊਟਰਾਈਜ਼ਡ ਲਾਟਰੀ ਰਾਹੀਂ ਹੋਈ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ
ਨਵੀਂ ਦਿੱਲੀ, 8 ਅਕਤੂਬਰ,ਬੋਲੇ ਪੰਜਾਬ ਬਿਊਰੋ :
ਭਾਰਤੀ ਹੱਜ ਕਮੇਟੀ ਦੇ ਜ਼ਰੀਏ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ ਸੋਮਵਾਰ ਨੂੰ ਕੰਪਿਊਟਰਾਈਜ਼ਡ ਲਾਟਰੀ ਰਾਹੀਂ ਕੀਤੀ ਗਈ। ਹੱਜ ਕਮੇਟੀ ਵਲੋਂ ਜਾਰੀ ਬਿਆਨ ਅਨੁਸਾਰ ਹੱਜ-2025 ਲਈ ਹੱਜ ਕਮੇਟੀ ਦਾ ਕੋਟਾ 1,22,518 ਤੀਰਥ ਮੁਸਾਫ਼ਰਾਂ ਦਾ ਹੈ, ਜਦਕਿ 1,51,918 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਅਗਲੇ ਸਾਲ ਹੱਜ ਲਈ ਜਾਣ ਵਾਲਿਆਂ ਦੀ ਚੋਣ ਹੱਜ ਕਮੇਟੀ ਦੇ ਦਿੱਲੀ ਦਫ਼ਤਰ ਵਿਖੇ ਕੰਪਿਊਟਰਾਈਜ਼ਡ ਲਾਟਰੀ ਰਾਹੀਂ ਕੀਤੀ ਗਈ ਸੀ। ਇਸ ਸਮਾਗਮ ਦਾ ਉਦਘਾਟਨ ਹੱਜ ਕਮੇਟੀ ਦੇ ਚੇਅਰਮੈਨ ਏ.ਪੀ. ਅਬਦੁੱਲਾ ਕੁੱਟੀ ਨੇ ਕੀਤਾ। ਹੱਜ ਕਮੇਟੀ ਦੇ ਸੀ.ਈ.ਓ. ਲਿਆਕਤ ਅਲੀ ਅਫਾਕੀ ਨੇ ਕਿਹਾ ਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ 14,728 ਹਾਜੀ ਅਤੇ ਬਿਨਾਂ ‘ਮਹਿਰਮ’ (ਪੁਰਸ਼ ਰਿਸ਼ਤੇਦਾਰ) ਵਾਲੀਆਂ 3,717 ਔਰਤਾਂ ਨੂੰ ਬਗ਼ੈਰ ਲਾਟਰੀ ਤੋਂ ਚੁਣਿਆ ਗਿਆ।