ਡੀਟੀਐੱਫ ਨੇ ਦਸਿਹਰੇ ‘ਤੇ ਗੰਭੀਰਪੁਰ ਵਿਖੇ ਵੱਡ ਆਕਾਰੀ ਪੁਤਲਾ ਫੂਕ ਪ੍ਰਦਰਸ਼ਨ ਸਬੰਧੀ ਪ੍ਰਸ਼ਾਸ਼ਨ ਨੂੰ ਸੌਪਿਆਂ ‘ਨੋਟਿਸ’

ਚੰਡੀਗੜ੍ਹ ਪੰਜਾਬ

ਅਧਿਆਪਕ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੇ ਸਿੱਖਿਆ ਮੰਤਰੀ ਵਿਰੁੱਧ 12 ਅਕਤੂਬਰ ਨੂੰ ਰੋਸ ਮੁਜਹਾਰੇ ਦੀ ਚੇਤਾਵਨੀ

ਸ੍ਰੀ ਅਨੰਦਪੁਰ ਸਾਹਿਬ,8, ਅਕਤੂਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੋੜਿਆਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਹੈ ਕਿ ਅਧਿਆਪਕਾਂ ਦੀ ਸਮੱਸਿਆਵਾਂ ਹੱਲ ਨਾ ਹੋਣ ਦੀ ਸੂਰਤ ਵਿੱਚ ਪਿੰਡ ਗੰਭੀਰਪੁਰ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਪ੍ਰਧਾਨ ਕੇਜਰੀਵਾਲ ਦਾ ਆਦਮ ਕੱਦ ਪੂਤਲਾ ਫੂਕਿਆ ਜਾਵੇਗਾ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਚਾਰ ਸਕੱਤਰ ਸੁਖਦੇਵ ਡਾਂਸੀਵਾਲ ਅਤੇ ਜਿਲਾ ਪ੍ਰਧਾਨ ਗਿਆਨ ਚੰਦ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਦੇ ਐਸ ਡੀ ਐੱਮ ਸਤਿਕਾਰਯੋਗ ਜਸਪ੍ਰੀਤ ਸਿੰਘ ਜੀ ਨੂੰ ਸੰਘਰਸ਼ ਦੇ ਨੋਟਿਸ ਦੇ ਰੂਪ ਵਿੱਚ ਚਿਤਾਵਨੀ ਪੱਤਰ ਦਿੱਤਾ ਅਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨਾਲ 14 ਮਾਰਚ 2024 (ਸਿਵਲ ਸਕੱਤਰੇਤ ਚੰਡੀਗੜ੍ਹ) ਅਤੇ 9 ਅਗਸਤ 2024 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸ਼੍ਰੀ ਨਰਿੰਦਰ ਭੰਡਾਰੀ ਸਾਇੰਸ ਅਧਿਆਪਕ ਕਪੂਰਥਲਾ, ਡਾ ਰਵਿੰਦਰ ਕੰਬੋਜ ਹਿੰਦੀ ਅਧਿਆਪਕ ਪਟਿਆਲਾ, ਓ ਡੀ ਐਲ ਅਧਿਆਪਕਾਂ ਦੇ ਬਾਕੀ ਰਹਿੰਦੇ ਰੈਗੂਲਰ ਆਰਡਰ ਅਤੇ 15 ਹਿੰਦੀ ਅਧਿਆਪਕਾ ਦੇ ਵੱਖ ਵੱਖ ਕਾਰਨਾਂ ਕਰਕੇ ਰੋਕੇ ਰੈਗੂਲਰ ਆਰਡਰਾ ਸਬੰਧੀ ਹੋਈਆਂ ਮੀਟਿੰਗਾਂ ਦੌਰਾਨ ਬੇਇਨਸਾਫ਼ੀ ਤੇ ਪੱਖਪਾਤ ਦੇ ਇਹਨਾਂ ਮਸਲਿਆਂ ਸਬੰਧੀ ਸਿੱਖਿਆ ਮੰਤਰੀ ਵਲੋ ਬਿਨਾਂ ਦੇਰੀ ਹੱਲ ਕਰਨ ਦੇ ਭਰੋਸੇ ਦਿੱਤੇ ਗਏ ਸਨ, ਪ੍ਰੰਤੂ ਇਹ ਮਸਲੇ ਜਿਉਂ ਦੇ ਤਿਉਂ ਲਟਕੇ ਹੋਏ ਹਨ। ਇਸ ਤੋ ਬਿਨਾਂ ਪੰਜਾਬੀ ਲੈਕਚਰਾਰ ਮੁਖਤਿਆਰ ਸਿੰਘ (ਸ.ਸ.ਸ.ਸ. ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ) ਨੂੰ ਝੂਠੇ ਦੋਸ਼ ਲਗਾ ਕੇ ਤਰਨਤਾਰਨ ਵਿਖੇ ਬਦਲ ਦਿੱਤਾ ਗਿਆ ਹੈ। ਜਦ ਕਿ ਮਾਮਲੇ ਦੀ ਪੜਤਾਲ ਦੌਰਾਨ ਸਕੂਲ ਸਿੱਖਿਆ ਸਕੱਤਰ ਵੱਲੋਂ ਸਾਰੇ ਦੋਸ਼ ਡਰਾਪ ਕੀਤੇ ਜਾਣ ਤੋਂ ਦੋ ਮਹੀਨੇ ਲੰਘਣ ਦੇ ਬਾਅਦ ਵੀ ਸ਼ਿਕਾਇਤੀ ਬਦਲੀ ਰੱਦ ਨਹੀਂ ਕੀਤੀ ਗਈ ਹੈ, ਜਿਸ ਕਾਰਨ ਇਸ ਅਧਿਆਪਕ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡੀ ਟੀ ਐੱਫ ਦੇ ਆਗੂਆਂ ਜਨਰਲ ਸਕੱਤਰ ਰਮੇਸ਼ ਲਾਲ,ਭੀਮ ਖਾਨ,ਨਰਿੰਦਰ ਕੁਮਾਰ ਪੀ ਟੀ ਆਈ,ਜਸਵੀਰ ਸਿੰਘ ਅਤੇ 4161 ਦੇ ਸੂਬਾ ਆਗੂ ਗੁਰਪ੍ਰੀਤ ਸਿੰਘ, ਬਲਕਾਰ ਮਘਾਣੀਆ ਅਤੇ ਗੁਰਪ੍ਰੀਤ ਸਿੰਘ ETT 6635 ਦੇ ਜਿਲ੍ਹਾ ਆਗੂ ਨੇ ਐਲਾਨ ਕੀਤਾ ਹੈ ਕਿ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ 12 ਅਕਤੂਬਰ ਨੂੰ ਦੁਸ਼ਿਹਰੇ ਵਾਲੇ ਦਿਨ ਪਿੰਡ ਗੰਭੀਰਪੁਰ ਵਿਖੇ ਪੰਜਾਬ ਸਰਕਾਰ ਦਾ ਵੱਡ ਆਕਾਰੀ ਤਿੰਨ ਮੂਹਾ ਪੁਤਲਾ ਫੂਕ ਕੇ ਬੱਝਵੇਂ ਰੂਪ ਵਿੱਚ ਰੋਸ ਮੁਜ਼ਾਹਰਾ ਕਰਨ ਦੌਰਾਨ ਸੂਬਾਈ ਲੀਡਰਸ਼ਿਪ ਤੋਂ ਇਲਾਵਾ ਵੱਖ-ਵੱਖ ਜਿਲ੍ਹਿਆਂ ਤੋਂ ਜਥੇਬੰਦੀ ਦੇ ਕਾਰਕੁੰਨ ਵੀ ਮਿਥੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

Leave a Reply

Your email address will not be published. Required fields are marked *