ਪੱਟੀ ‘ਚ ਨਵੇਂ ਬਣੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਸਰਬਸੰਮਤੀ ਨਾਲ ਪਿੰਡ ਤਲਵੰਡੀ ਮੋਹਰ ਦਾ ਸਰਪੰਚ ਚੁਣਿਆ ਗਿਆ ਸੀ,

ਚੰਡੀਗੜ੍ਹ ਪੰਜਾਬ

ਪੱਟੀ ‘ਚ ਨਵੇਂ ਬਣੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਸਰਬਸੰਮਤੀ ਨਾਲ ਪਿੰਡ ਤਲਵੰਡੀ ਮੋਹਰ ਦਾ ਸਰਪੰਚ ਚੁਣਿਆ ਗਿਆ ਸੀ,

ਅੰਮ੍ਰਿਤਸਰ, 7 ਅਕਤੂਬਰ ,ਬੋਲੇ ਪੰਜਾਬ ਬਿਊਰੋ:

ਅੱਜ ‘ਆਮ ਆਦਮੀ ਪਾਰਟੀ’ ਦੇ ਇੱਕ ਆਗੂ ਨੂੰ ਗੋਲੀਆਂ ਮਾਰੇ ਜਾਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਏ ਇਸ ਨੌਜਵਾਨ ਆਗੂ ਦੀ ਮੌਤ ਹੋ ਗਈ ਹੈ ਜਦਕਿ ਉਸਦਾ ਇੱਕ ਸਾਥੀ ਇਲਾਜ ਅਧੀਨ ਹੈ। ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਤਲਵੰਡੀ ਮੋਹਰ ਸਿੰਘ ਦੇ ‘ਆਮ ਆਦਮੀ ਪਾਰਟੀ’ਨਾਲ ਸੰਬੰਧਤ ਇਸ ਨੌਜਵਾਨ ਆਗੂ ਰਾਜਵਿੰਦਰ ਸਿੰਘ ਨੂੰ ਪਿੰਡ ਠੱਕਰਪੁਰਾ ਨੇੜੇ ਰਾਹ ਵਿੱਚ ਰੋਕ ਕੇ ਗੋਲੀਆਂ ਮਾਰੀਆਂ ਗਈਆਂ ਸਨ। ਸੂਤਰਾਂ ਅਨੁਸਾਰ ਬਲਾਕ ਦਫ਼ਤਰ ਤੋਂ ਆਪਣੀ ਕਾਰ ਵਿੱਚ ਆਪਣੇ ਪਿੰਡ ਵੱਲ ਜਾ ਰਾਜਵਿੰਦਰ ਸਿੰਘ ਦੇ ਇੱਕ ਸਾਥੀ ਨੂੰ ਵੀ ਗੋਲੀਆਂ ਲੱਗੀਆਂ ਹਨ।

ਰਾਜਵਿਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਪੱਟੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸਨੇ ਦਮ ਤੋੜ ਦਿੱਤਾ। ਮੌਕੇ ਦੇ ਇੱਕ ਗਵਾਹ ਅਨੁਸਾਰ ਹਮਲਾਵਰ ਤਿੰਨ ਸਨ ਅਤੇ ਉਹਨਾਂ ਨੇ ਰਾਹ ਵਿੱਚ ਰੋਕ ਕੇ ਪਹਿਲਾਂ ਰਾਜਵਿੰਦਰ ਸਿੰਘ ਨਾਲ ਹੱਥ ਮਿਲਾਇਆ ਅਤੇ ਫ਼ਿਰ ਉਸ ’ਤੇ ਗੋਲੀਆਂ ਵਰ੍ਹਾ ਦਿੱਤੀਆਂ। ਹਮਲਾਵਰਾਂ ਨੇ ਮੂੰਹ ਨਹੀਂ ਢਕੇ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਉਹ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਰਾਜਵਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦੀ ਇੱਕ ਛੋਟੀ ਬੱਚੀ ਹੈ।

ਜਿਕਰਯੋਗ ਹੈ ਕਿ ਰਾਜਵਿੰਦਰ ਸਿੰਘ ਦਾ ਪਿੰਡ ਤਲਵੰਡੀ ਮੋਹਰ ਸਿੰਘ ਪੰਚਾਇਤੀ ਚੋਣਾਂ ਲਈ ਐੱਸ.ਸੀ. ਕੈਟਾਗਰੀ ਲਈ ਰਾਖਵਾਂਕਰਨ ਸੀ ਪਰ ਰਾਜਵਿੰਦਰ ਸਿੰਘ ਦੀ ਸਰਗਰਮ ਭੂਮਿਕਾ ਨਾਲ ਹੀ ਪਿੰਡ ਵਿੱਚ ਇੱਕ ਦਲਿੱਤ ਸਰਪੰਚ ਔਰਤ ਦੀ ਚੋਣ ਸਰਬਸੰਮਤੀ ਨਾਲ ਸੰਭਵ ਹੋਈ ਸੀ।

Leave a Reply

Your email address will not be published. Required fields are marked *