ਰਾਮ ਬਨਵਾਸ ਦੀ ਸਟੇਜ ਵਾਲੇ ਦਿਨ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਅਤੇ ਰੋਟਰੈਕਟਰ ਰਾਜੀਵ ਪੁਰੀ ਮੁੱਖ ਮਹਿਮਾਨ ਵੱਜੋਂ ਸਨਮਾਨਿਤ
ਬੱਚਿਆਂ ਸਾਹਮਣੇ ਸਹੀ ਢੰਗ ਨਾਲ ਸ਼ਰਧਾ ਅਤੇ ਭਾਵਨਾ ਭਰਪੂਰ ਦਰਸਾਇਆ ਜਾ ਰਿਹਾ ਹੈ ਰਾਮ ਲੀਲਾ ਦੇ ਦ੍ਰਿਸ਼ਾਂ ਨੂੰ: ਰਾਜਿੰਦਰ ਸਿੰਘ ਚਾਨੀ
ਰਾਜਪੁਰਾ 7 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਦੇਸ਼ ਭਰ ਦੇ ਛੋਟੇ ਅਤੇ ਵੱਡੇ ਕਸਬਿਆਂ ਅਤੇ ਸ਼ਹਿਰਾਂ ਅੰਦਰ ਦੁਸਹਿਰੇ ਤੋਂ ਪਹਿਲਾਂ ਭਗਵਾਨ ਸ੍ਰੀ ਰਾਮ ਜੀ ਅਤੇ ਉਹਨਾਂ ਦੀ ਮਹਿਮਾ ਬਿਆਨ ਕਰਦੀਆਂ ਝਲਕੀਆਂ ਦਿਖਾਉਣ ਲਈ ਰਾਮ ਲੀਲਾ ਦਾ ਮੰਚਨ ਕੀਤਾ ਜਾਂਦਾ ਹੈ। ਇਸੇ ਤਹਿਤ ਰਾਜਪੁਰਾ ਦੇ ਗੀਤਾ ਭਵਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਰਾਜਪੁਰਾ ਵੱਲੋਂ ਇਸ ਸਾਲ ਵੀ ਸ਼ਰਧਾ ਅਤੇ ਭਾਵਨਾ ਨਾਲ ਰਾਮ ਲੀਲਾ ਦਾ ਮੰਚਨ ਸੁਸਾਇਟੀ ਦੇ ਸੰਸਥਾਪਕ ਦੇਸ ਰਾਜ ਬਾਂਸਲ, ਸਹਿ ਸੰਸਥਾਪਕ ਟਿੰਕੂ ਬਾਂਸਲ ਅਤੇ ਚੇਅਰਮੈਨ ਨਵਦੀਪ ਚਾਨੀ ਦੀ ਅਗਵਾਈ ਅਤੇ ਡਾਇਰੈਕਟਰ ਜੀਵਨ ਸੂਦ ਦੀ ਦੇਖ-ਰੇਖ ਵਿੱਚ ਕਰਵਾਇਆ ਜਾ ਰਿਹਾ ਹੈ। ਰਾਮ ਪਰਿਵਾਰ ਦੇ ਮੈਂਬਰ ਟਿੰਕੂ ਬਾਂਸਲ ਅਤੇ ਸੂਰਜ ਬਾਵਾ ਨੇ ਦੱਸਿਆ ਕਿ ਇਲਾਕੇ ਦੀ ਸੰਗਤ ਹੁੰਮ ਹੁਮਾ ਕੇ ਰਾਤ ਨੂੰ ਰਾਮ ਲੀਲਾ ਦੇ ਦ੍ਰਿਸ਼ਾਂ ਨੂੰ ਦੇਖਦੀ ਹੈ। ਪੰਡਿਤ ਗੋਪੀ ਨਾਥ ਜੀ ਪੁਰਾਣਾ ਰਾਜਪੁਰਾ ਵਾਲੇ ਮਧੁਰ ਆਵਾਜ ਵਿੱਚ ਭਗਵਾਨ ਰਾਮ ਦੀ ਮਹਿਮਾ ਵੀ ਗਾ ਕੇ ਮਾਹੋਲ ਨੂੰ ਰਸਮਈ ਕਰਦੇ ਹਨ। ਇਸ ਦੌਰਾਨ ਵੱਖ-ਵੱਖ ਸਟੇਜਾਂ ਤੇ ਰੋਟਰੈਕਟ ਰਾਜੀਵ ਪੁਰੀ, ਸਮਾਜ ਸੇਵੀ ਸ਼ਮਸ਼ੇਰ ਸਿੰਘ ਪੁਰਾਣ ਰਾਜਪੁਰਾ, ਰਮਨਦੀਪ ਸਿੰਘ ਮੋਹਾਲੀ, ਲਖਵਿੰਦਰ ਸਿੰਘ ਲੱਖੀ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਲਈ ਕਾਰਜਸ਼ੀਲ ਅਧਿਆਪਕ ਅਤੇ ਸਮਾਜਸੇਵੀ ਰਾਜਿੰਦਰ ਸਿੰਘ ਚਾਨੀ ਮੁੱਖ ਮਹਿਮਾਨ ਵੱਜੋਂ ਹਾਜਰੀ ਲਗਵਾਈ ਚੁੱਕੇ ਹਨ। ਨਵਦੀਪ ਚਾਨੀ ਚੇਅਰਮੈਨ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਵਿੱਚ ਲੜਕੀਆਂ ਵੀ ਰਾਮ ਲੀਲਾ ਦੇ ਮੰਚਨ ਵਿੱਚ ਸ਼ਮੂਲੀਅਤ ਕਰਦੀਆਂ ਹਨ ਅਤੇ ਇਹਨਾਂ ਦਾ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਵੱਲੋਂ ਪੂਰਨ ਸਤਿਕਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੋਜਾਨਾ ਦਰਸ਼ਕਾਂ ਵਿੱਚੋਂ ਪ੍ਰਸ਼ਨ ਪੁੱਛਣ ਅਤੇ ਸਹੀ ਜਵਾਬ ਦੇਣ ਵਾਲੇ ਦਰਸ਼ਕਾਂ ਨੂੰ ਇਨਾਮ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ ਰੋਜ਼ਾਨਾ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਵਿੱਚੋਂ ਵਧੀਆ ਪੇਸ਼ਕਾਰੀ ਕਰਨ ਵਾਲੇ ਕਲਾਕਾਰ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਰਾਮ ਬਨਵਾਸ ਵਾਲੀ ਸਟੇਜ ਵਾਲੇ ਦਿਨ ‘ਪ੍ਰਾਣ ਜਾਏ ਪਰ ਵਚਨ ਨਾ ਜਾਏ’ ਨੂੰ ਸਾਰਥਕ ਕਰਨ ਲਈ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਦੇ ਮੰਚ ਡਾਇਰੈਕਟਰ ਜੀਵਨ ਸੂਦ ਨੇ ਸ਼ਾਨਦਾਰ ਢੰਗ ਨਾਲ ਰਾਜਾ ਦਸ਼ਰਥ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਜਿੱਤਿਆ ਹੈ। ਇਸ ਮੌਕੇ ਅਸ਼ਵਨੀ ਸਾਹਨੀ, ਦਰਸ਼ਨ ਮਿੱਠਾ, ਸੋਨੂੰ ਚੌਧਰੀ, ਮੁੱਖ ਖਜਾਨਚੀ ਸੰਜੀਵ ਜੱਸਲ, ਕਰਨ ਬਾਵਾ ਮੇਕਅੱਪ ਡਾਇਰੈਕਟਰ, ਖਜਾਨਚੀ ਵਿਨੀਤ ਵਿੱਜ, ਜਨਰਲ ਸਕੱਤਰ ਸਾਹਿਲ ਸ਼ਰਮਾ, ਸਕੱਤਰ ਬਿੰਦਰ ਠਾਕੁਰ, ਮੰਚ ਸਕੱਤਰ ਈਸ਼ ਦੁੱਪਰ, ਮੁੱਖ ਸਲਾਹਕਾਰ ਮੇਜਰ ਚਨਾਲੀਆ ਅਤੇ ਨਵਜੋਤ ਬਾਜਵਾ, ਸੰਯੁਕਤ ਸਕੱਤਰ ਅਮਨ ਸੈਣੀ, ਵਿੱਤ ਸਲਾਹਕਾਰ ਜਤਿੰਦਰ ਸ਼ਰਮਾ, ਪ੍ਰਚਾਰ ਸਕੱਤਰ ਸੁਭਾਸ਼ ਅਤੇ ਹੋਰ ਮੈਂਬਰ ਵੀ ਮੌਜੂਦ ਸਨ।