ਅੱਜ ਹੀ ਹੋ ਸਕਦੀ ਹੈ ਸਿੱਖਾਂ ਦੀ ਆਬਾਦੀ 11 ਕਰੋੜ ਜੇ ਇੰਜ ਕਰ ਲਿਆ ਜਾਵੇ

ਚੰਡੀਗੜ੍ਹ ਨੈਸ਼ਨਲ ਪੰਜਾਬ

ਅੱਜ ਹੀ ਹੋ ਸਕਦੀ ਹੈ ਸਿੱਖਾਂ ਦੀ ਆਬਾਦੀ 11 ਕਰੋੜ ਜੇ ਇੰਜ ਕਰ ਲਿਆ ਜਾਵੇ

ਨਵੀਂ ਦਿੱਲੀ 7 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਗਾਜ਼ੀਆਬਾਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਇੱਕ ਖੁੱਲਾ ਖੱਤ ਲਿਖ ਕੇ 8 ਕਰੋੜ ਸਿੱਖਾਂ ਨੂੰ ਸਿੱਖੀ ਵਿੱਚ ਸ਼ਾਮਿਲ ਕਰਨ ਲਈ ਬੇਨਤੀ ਕੀਤੀ ਹੈ। ਉਹਨਾਂ ਆਪਣੇ ਖਤ ਵਿੱਚ ਲਿਖਿਆ ਕਿ ਇਹ 8 ਕਰੋੜ ਸਿੱਖ ਉਹ ਹਨ  ਜੋ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹਰ ਯੁੱਧ ਵਿੱਚ ਉਹਨਾਂ ਦੇ ਨਾਲ ਜੰਗਲਾ ਵਿਚ ਰਹੇ ।ਸਿੱਖ ਜਰਨੈਲਾ ਦੇ ਨਾਲ ਰਹਿ ਕੇ ਇਹ ਯੁੱਧ ਲੜਦੇ ਰਹੇ । ਮੁਗਲਾਂ ਨੇ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਤਾਂ ਇਹਨਾਂ ਜਾਤਾਂ ਵਾਲੇ ਜੰਗਲਾਂ ਵਿੱਚ ਹੀ ਰਹਿੰਦੇ ਸਨ , ਕੋਈ ਘਰ ਘਾਟ ਪੱਕਾ ਨਹੀਂ ਬਣਾਉਂਦੇ ਸਨ ।ਅੱਜ ਵੀ ਜਿਆਦਾਤਰ ਅਜਿਹੇ ਸਿੱਖ ਹਨ ਜੋ ਕਾਫੀ ਗਰੀਬ ਹਨ ।ਇਹ ਸਿਕਲੀਗਰ, ਭਾਟੜੇ, ਲੁਬਾਣੇ ਅਤੇ ਵਣਜਾਰੇ ਸਿੱਖ ਹਨ ।ਇਹਨਾਂ ਦੀ ਆਬਾਦੀ 8 ਕਰੋੜ ਦੇ ਕਰੀਬ ਹੈ ਜੇ ਇਹਨਾਂ ਨੂੰ ਸਿੱਖੀ ਵਿੱਚ ਸ਼ਾਮਿਲ ਕਰ ਲਿਆ ਜਾਵੇ ਤਾਂ ਸਿੱਖਾਂ ਦੀ ਕੁੱਲ ਆਬਾਦੀ 11 ਕਰੋੜ ਹੋ ਜਾਵੇਗੀ ਅਜਿਹੀਆਂ ਮੰਗਾਂ ਪਹਿਲਾਂ ਵੀ ਉਠਦੀਆਂ ਰਹੀਆਂ ਹਨ ਇਹ ਉਨਾ ਆਪਣੀ ਅਪੀਲ ਵਿੱਚ ਕਿਹਾ।

ਉਹਨਾਂ ਇਸ ਖਤ ਵਿੱਚ ਲਿਖਿਆ ਕਿ ਇਹ ਸਿੰਘ ਆਪਣੇ ਜੀਵਨ ਦੇ ਸਾਰੇ ਕੰਮ ਨਾਮਕਰਨ ਤੋਂ ਲੈ ਕੇ ਅਕਾਲ ਚਲਾਣਾ ਹੋਣ ਤੱਕ ਹਰ
ਕੰਮ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਅਨੁਸਾਰ ਕਰਦੇ ਹਨ । ਇਹ  ਸਿੱਖ ਆਪਣੇ ਨਾਮ ਪਿੱਛੇ ਸਿੰਘ ਅਤੇ ਕੋਰ ਲਾਉਂਦੇ ਹਨ  ਅੰਮ੍ਰਿਤ ਛਕ ਕੇ ਗੁਰੂ ਦੇ ਸਿੱਖ ਅੰਮ੍ਰਿਤਧਾਰੀ ਕਹਾਉਂਦੇ ਹਨ।ਇਹ ਸਿੱਖ ਧਰਮ ਦੀ ਮਰਿਆਦਾ ਦਾ ਪਾਲਣ ਕਰਦੇ ਹਨ।ਅੱਜ ਵੀ 80% ਗਰੀਬੀ ਹਨ।  ਪੰਚ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਸਾਹਿਬਾਨ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਕੇ ਸਤਿਕਾਰ ਦੇਣਾ ਚਾਹੀਦਾ ਹੈ।

ਮੀਟਿੰਗ ਵਿੱਚ ਗਾਜ਼ੀਆਬਾਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਹਰਦੀਪ ਸਿੰਘ ਜਗਤਾਰ ਸਿੰਘ ਭੱਟੀ ਤੇਜਪਾਲ ਸਿੰਘ ਰਵਿੰਦਰ ਜੀਤ ਸਿੰਘ ਚਰਨਜੀਤ ਸਿੰਘ ਪੁਰਸ਼ੋਤਮ ਸਿੰਘ ਸਰਦਾਰ ਜਗਮੀਤ ਸਿੰਘ ਕਵਲਜੀਤ ਸਿੰਘ ਤ੍ਰਿਲੋਚਨ ਸਿੰਘ ਰਾਜਿੰਦਰ ਸਿੰਘ ਵਾਲੀਆ ਭਗਤ ਸਿੰਘ ਨਵਨੀਤ ਸਿੰਘ ਗੁਰਜੀਤ ਸਿੰਘ ਆਜ਼ਾਦ ਜੋਗਿੰਦਰ ਸਿੰਘ ਰਮਨਦੀਪ ਸਿੰਘ ਵਾਲੀਆ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *