ਲੁਧਿਆਣਾ ‘ਚ ਤੂਫਾਨ ਕਾਰਨ ਵਾਪਰਿਆ ਹਾਦਸਾ , ਜਾਗਰਣ ਵਾਲਾ ਪੰਡਾਲ ਡਿੱਗਿਆ, 2 ਔਰਤਾਂ ਦੀ ਮੌਤ: 15 ਜ਼ਖਮੀ

ਚੰਡੀਗੜ੍ਹ ਪੰਜਾਬ

ਲੁਧਿਆਣਾ ‘ਚ ਤੂਫਾਨ ਕਾਰਨ ਵਾਪਰਿਆ ਹਾਦਸਾ ਜਾਗਰਣ ਪੰਡਾਲ ਡਿੱਗਿਆ, 2 ਔਰਤਾਂ ਦੀ ਮੌਤ: 15 ਜ਼ਖਮੀ

ਲੁਧਿਆਣਾ 6 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਪੰਜਾਬ ਦੇ ਲੁਧਿਆਣਾ ਵਿੱਚ ਸ਼ਨੀਵਾਰ ਦੇਰ ਰਾਤ ਆਏ ਹਨੇਰੀ ਕਾਰਨ ਦੇਵੀ ਜਾਗਰਣ ਲਈ ਲਾਇਆ ਗਿਆ ਪੰਡਾਲ ਢਹਿ ਗਿਆ। ਇਸ ਵਿੱਚ ਕੁਚਲਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 15 ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਸਾਰਿਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਮ੍ਰਿਤਕ ਔਰਤਾਂ ਰਜਨੀ ਵਾਸੀ ਰਿਸ਼ੀ ਨਗਰ, ਲੁਧਿਆਣਾ ਅਤੇ ਸੁਨੀਤਾ ਵਾਸੀ ਦਵਾਰਕਾ ਐਨਕਲੇਵ ਹਨ। ਤੂਫਾਨ ਕਾਰਨ ਮੌਕੇ ‘ਤੇ ਮੌਜੂਦ ਭਗਵਾਨ ਭੋਲੇਨਾਥ ਦੀ ਮੂਰਤੀ ਵੀ ਡਿੱਗ ਗਈ ਅਤੇ ਟੁਕੜੇ-ਟੁਕੜੇ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।