ਮੋਹਾਲੀ ‘ਚ ਟਿਊਸ਼ਨ ਤੋਂ ਘਰ ਪਰਤ ਰਹੇ ਮਾਸੂਮ ਨਾਲ ਕੁੱਟਮਾਰ, ਛਾਤੀ ‘ਤੇ ਪੈਰ ਰੱਖਿਆ
ਮੋਹਾਲੀ, 6 ਅਕਤੂਬਰ,ਬੋਲੇ ਪੰਜਾਬ ਬਿਊਰੋ :
ਮੋਹਾਲੀ ਦੇ ਫੇਜ਼-3ਏ ਵਿੱਚ ਇੱਕ ਵਿਅਕਤੀ ਨੇ ਟਿਊਸ਼ਨ ਤੋਂ ਘਰ ਆ ਰਹੇ ਇੱਕ ਪੰਜ ਸਾਲ ਦੇ ਮਾਸੂਮ ਬੱਚੇ ਨੂੰ ਕਥਿਤ ਤੌਰ ’ਤੇ ਅੱਠ ਤੋਂ 10 ਵਾਰ ਥੱਪੜ ਮਾਰਿਆ ਅਤੇ ਫਿਰ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਪੈਰ ਉਸ ਬੱਚੇ ਦੀ ਛਾਤੀ ‘ਤੇ ਰੱਖ ਦਿੱਤਾ।
ਬੱਚਾ ਪੜ੍ਹਾਈ ਕਰਕੇ ਘਰ ਪਰਤ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਹੋਰ ਬੱਚਾ ਵੀ ਸੀ। ਉਹ ਕੁੱਤੇ ਦੀ ਨਕਲ ਕਰ ਰਿਹਾ ਸੀ ਅਤੇ ਬੱਚੇ ਨੂੰ ਕੁੱਟਣ ਵਾਲੇ ਵਿਅਕਤੀ ਨੇ ਸੋਚਿਆ ਕਿ ਬੱਚਾ ਉਸ ਵੱਲ ਦੇਖ ਕੇ ਨਕਲ ਕਰ ਰਿਹਾ ਹੈ ਅਤੇ ਉਸ ਨੇ ਗੁੱਸੇ ਵਿਚ ਆ ਕੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ।ਬੱਚੇ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਹ ਮਾਮਲਾ 29 ਅਗਸਤ ਦਾ ਹੈ। ਪਰ ਇਹ ਵੀਡੀਓ ਹੈਲਦੀ ਨੇਬਰਹੁੱਡ ਸੰਸਥਾ ਨੂੰ 29 ਸਤੰਬਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀ ਦਖਲਅੰਦਾਜ਼ੀ ਤੋਂ ਬਾਅਦ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ।