ਪੰਜਾਬਣ ਲੜਕੀ ਨੇ ਮਾਰਿਆ ਮਾਅਰਕਾ, ਕੈਨੇਡਾ ਪੁਲਿਸ ‘ਚ ਡਿਪਟੀ ਜੇਲ੍ਹ ਸੁਪਰਡੈਂਟ ਦੀ ਨੌਕਰੀ ਹਾਸਲ ਕੀਤੀ

ਚੰਡੀਗੜ੍ਹ ਪੰਜਾਬ

ਪੰਜਾਬਣ ਲੜਕੀ ਨੇ ਮਾਰਿਆ ਮਾਅਰਕਾ, ਕੈਨੇਡਾ ਪੁਲਿਸ ‘ਚ ਡਿਪਟੀ ਜੇਲ੍ਹ ਸੁਪਰਡੈਂਟ ਦੀ ਨੌਕਰੀ ਹਾਸਲ ਕੀਤੀ


ਰਾਏਕੋਟ, 5 ਅਕਤੂਬਰ,ਬੋਲੇ ਪੰਜਾਬ ਬਿਊਰੋ:


ਰਾਏਕੋਟ ਦੇ ਕੁਲਦੀਪ ਸਿੰਘ ਉਰਫ ਬਿੱਲੂ ਗਰੇਵਾਲ ਦੀ ਪੁੱਤਰੀ ਗੁਰਮਨਜੀਤ ਕੌਰ ਐਮਐਸਸੀ ਅਤੇ ਐਮਬੀਏ ਪੜ੍ਹਾਈ ਕਰਨ ਉਪਰੰਤ ਉਚੇਰੀ ਸਿੱਖਿਆ ਪ੍ਰਾਪਤ ਕਰਨ 2021 ਸਟੱਡੀ ਵੀਜੇ ’ਤੇ ਬਰੈਂਪਟਨ ਕੈਨੇਡਾ ਵਿਖੇ ਗਈ ਸੀ। ਉਸ ਨੇ ਕੈਨੇਡਾ ਵਿਖੇ ਤਿੰਨ ਸਾਲਾਂ ਵਿਚ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਕੈਨੇਡਾ ਪੁਲਿਸ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਦੀ ਨੌਕਰੀ ਹਾਸਲ ਕੀਤੀ।
ਇਸ ਮੌਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਣਹਾਰ ਪੁੱਤਰੀ ਗੁਰਮਨਜੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਬਿੱਲੂ ਗਰੇਵਾਲ, ਭੈਣ ਅਮਨਦੀਪ ਕੌਰ, ਭਾਬੀ ਕੁਲਦੀਪ ਕੌਰ ਰਾਣੀ ਅਤੇ ਰਿਸ਼ਤੇਦਾਰ ਪਿ੍ਰਤਪਾਲ ਸਿੰਘ ਆਦਿ ਨੇ ਦੱਸਿਆ ਕਿ ਗੁਰਮਨਜੀਤ ਕੌਰ ਬਚਪਨ ਤੋਂ ਹੀ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਅਤੇ ਮਿਹਨਤੀ ਸੀ ਅਤੇ ਉਸ ਮਨ ਵਿਚ ਕੁੱਝ ਨਾ ਕੁੱਝ ਬਣਨ ਦੀ ਤਮੰਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਜਿਸ ਦੇ ਚਲਦੇ ਉਸ ਨੇ ਇੰਡੀਆ ਵਿਚ ਐਮਐਸਸੀ ਅਤੇ ਐਮਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਪੀਸੀਐਸ ਦੀ ਤਿਆਰੀ ਕਰ ਰਹੀ ਸੀ ਪਰ ਕਰੋਨਾ ਮਹਾਂਮਾਰੀ ਦੇ ਚਲਦੇ ਉਹ ਇਹ ਪੇਪਰ ਨਹੀਂ ਦੇ ਸਕੀ ਅਤੇ 2021 ਵਿਚ ਬਰੈਂਪਟਨ ਕੈਨੇਡਾ ਵਿਖੇ ਚਲੀ ਗਈ, ਜਿੱਥੇ ਉਸ ਨੇ ਕੈਨੇਡਾ ਪੁਲਿਸ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਦੀ ਨੌਕਰੀ ਹਾਸਿਲ ਕੀਤੀ, ਬਲਕਿ ਇਸ ਨੌਕਰੀ ਲਈ ਚੁਣੇ ਗਏ 19 ਉਮੀਦਵਾਰਾਂ ਵਿਚ ਸਿਰਫ ਗੁਰਮਨਜੀਤ ਕੌਰ ਹੀ ਇਕੱਲੀ ਇਕ ਲੜਕੀ ਸੀ।

Leave a Reply

Your email address will not be published. Required fields are marked *