ਸਰਪੰਚੀ ਲਈ ਦੋ ਕਰੋੜ ਦੀ ਬੋਲੀ ਲਾਉਣ ਵਾਲੇ ਨੇ ਨਹੀਂ ਭਰੇ ਨਾਮਜ਼ਦਗੀ ਪੱਤਰ

ਚੰਡੀਗੜ੍ਹ ਪੰਜਾਬ

ਸਰਪੰਚੀ ਲਈ ਦੋ ਕਰੋੜ ਦੀ ਬੋਲੀ ਲਾਉਣ ਵਾਲੇ ਨੇ ਨਹੀਂ ਭਰੇ ਨਾਮਜ਼ਦਗੀ ਪੱਤਰ


ਗੁਰਦਾਸਪੁਰ, 5 ਅਕਤੂਬਰ,ਬੋਲੇ ਪੰਜਾਬ ਬਿਊਰੋ ;


ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ ਜਿਸ ਆਤਮਾ ਸਿੰਘ ਨੇ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਸੀ ਉਸ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਆਤਮਾ ਸਿੰਘ ਅਨੁਸਾਰ ਬੋਲੀ ਰਾਹੀਂ ਦੋ ਕਰੋੜ ਤੋਂ ਵੀ ਵੱਧ ਰਕਮ ਲਾਉਣ ਲਈ ਤਿਆਰ ਸੀ, ਪਰ ਵਿਵਾਦ ਹੋਣ ਤੋਂ ਬਾਅਦ ਉਹ ਪਿੱਛੇ ਹਟ ਗਿਆ। 
ਇਸ ਵਿੱਚ ਪਿੰਡ ਦੀਆਂ ਤਿੰਨ ਧਿਰਾਂ ਬੋਲੀ ਲਗਾ ਰਹੀਆਂ ਸਨ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਣਾ ਸੀ। ਬੋਲੀਕਾਰਾਂ ਵਿੱਚ ਆਤਮਾ ਸਿੰਘ, ਜਸਵਿੰਦਰ ਸਿੰਘ ਬੇਦੀ, ਨਿਰਭੈਰ ਸਿੰਘ ਸ਼ਾਮਲ ਸਨ। ਭਾਜਪਾ ਆਗੂ ਨੇ ਸਭ ਤੋਂ ਵੱਧ ਬੋਲੀ ਲਗਾਈ ਸੀ।
ਹਾਲਾਂਕਿ ਵਿਵਾਦ ਤੋਂ ਬਾਅਦ ਉਸ ਨੇ ਕਿਹਾ ਕਿ ਹੁਣ ਦੋ ਕਰੋੜ ਦੀ ਬੋਲੀ ਦਾ ਸਮਾਂ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਸੀ ਕਿ ਪਿੰਡ ਵਾਸੀ ਚਾਹੁੰਦੇ ਨੇ ਕਿ ਪਿੰਡ ਦੇ ਵਿੱਚ ਹੁਣ ਵੋਟਾਂ ਪੈਣੀਆਂ ਚਾਹੀਦੀਆਂ ਹਨ। ਹੁਣ ਬੋਲੀ ਦੇ ਪੈਸੇ ਨਹੀਂ ਦਿੱਤੇ ਜਾਣਗੇ। ਦੂਜੇ ਪਾਸੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਅਗਰ ਇਸ ਤਰ੍ਹਾਂ ਦਾ ਕੋਈ ਵੀ ਸਬੂਤ ਸਾਹਮਣੇ ਆਇਆ ਤਰੁੰਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *