ਚੰਡੀਗੜ੍ਹ ਗਰੁੱਪ ਆਫ ਕਾਲਜਜ਼ ਝੰਜੇੜੀ ਵੱਲੋਂ ਡਾ: ਮੁਨੀਸ਼ ਜਿੰਦਲ ਅਤੇ ਟੀਮ ਦੇ ਸਹਿਯੋਗ ਨਾਲ ਕਰਵਾਏ ਗਏ ‘ਵੈਂਚਰ ਵਾਲਟ’ ਪ੍ਰੋਗਰਾਮ ਵਿੱਚ ਵੱਖ-ਵੱਖ ਸਟਾਰਟ ਅਪ ਕਰਨ ਵਾਲਿਆਂ ਨੂੰ ਮਿਲਿਆ ਹੌਂਸਲਾ
ਰਾਜਪੁਰਾ 5 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਸਕਾਊਟ ਮਾਸਟਰ, ਕਰੀਅਰ ਕਾਊਂਸਲਰ ਅਤੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੂੰ ਨੌਜਵਾਨਾਂ ਲਈ ਕਾਰਜ ਕਰਨ ਹਿੱਤ ਭਾਰਤ ਵਿਜ਼ਨਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਪਣੀ ਰਿਹਾਇਸ਼ ਵਿਖੇ ਰਾਜਿੰਦਰ ਸਿੰਘ ਚਾਨੀ ਸਮਾਜ ਸੇਵੀ ਨੇ ਦੱਸਿਆ ਕਿ ਚੰਡੀਗੜ੍ਹ ਗਰੁੱਪ ਆਫ ਕਾਲਜਜ਼ ਝੰਜੇੜੀ ਵਿਖੇ ਡਾ: ਅਤਿ ਪ੍ਰਿਏ ਅਤੇ ਡਾ: ਮਨੀਸ਼ ਜਿੰਦਲ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਪ੍ਰੋਗਰਾਮ ‘ਵੈਂਚਰ ਵਾਲਟ’ ਵਿੱਚ ਦੇਸ਼ ਭਰ ਤੋਂ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਵਿੱਚੋਂ ਸਟਾਰਟ ਅਪ ਕਰਨ ਵਾਲੇ
ਵਿਦਿਆਰਥੀਆਂ ਨੂੰ ਵਜੀਫੇ ਵੀ ਦਿੱਤੇ ਗਏ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ।ਸਨ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਨੌਜਵਾਨਾਂ ਨੂੰ ਨਵੇਂ ਸਟਾਰਟ ਅਪ ਕਰਨ ਲਈ ਨਵੀਆਂ ਤਕਨੀਕਾਂ, ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ, ਮੀਡੀਆ ਦੇ ਸਹਿਯੋਗ ਅਤੇ ਭਵਿੱਖ ਵਿੱਚ ਰੁਜ਼ਗਾਰ ਦੀਆਂ ਵਿਸ਼ਾਲ ਸੰਭਾਵਨਾਵਾਂ ਬਾਰੇ ਵੀ ਜਾਗਰੂਕ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸੱਦੀਆਂ ਗਈਆਂ ਸਖਸ਼ੀਅਤਾਂ ਨੂੰ ਭਾਰਤ ਵਿਜ਼ਨਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਨੈਨਸੀ ਜੁਨੇਜਾ, ਸੁਖਮਨ ਕੌਰ ਮਾਨ ਰੋਜ਼ਗਾਰ ਵਿਭਾਗ ਪੰਜਾਬ, ਕੁਲਜੀਤ ਸਿੰਘ ਆਹੂਜਾ, ਵਿਜੈ ਚੌਧਰੀ ਚੇਅਰਮੈਨ ਰਾਮ ਰਤਨ ਗਰੁੱਪ, ਟਵਿੰਕਲ ਅਰੋੜਾ, ਡਾ: ਵਿਵੇਕ ਕਪੂਰ, ਡਾ: ਜੇ ਕੇ ਸ਼ਰਮਾ, ਡਾ: ਸ਼੍ਰਿਸ਼ਟੀ ਸ਼ਰਮਾ, ਮਨਰਾਜ ਸਿੰਘ ਭੁੱਲਰ, ਅਤੇ ਹੋਰ ਮੌਜੂਦ ਸਨ।