ਜ਼ੀਰਕਪੁਰ ‘ਚ ਮਕਾਨ ਅਚਾਨਕ ਹੋਇਆ ਢਹਿ-ਢੇਰੀ

ਚੰਡੀਗੜ੍ਹ ਪੰਜਾਬ

ਜ਼ੀਰਕਪੁਰ ‘ਚ ਮਕਾਨ ਅਚਾਨਕ ਹੋਇਆ ਢਹਿ-ਢੇਰੀ


ਮੋਹਾਲੀ, 5 ਅਕਤੂਬਰ,ਬੋਲੇ ਪੰਜਾਬ ਬਿਊਰੋ :


ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਅਧੀਨ ਪੈਂਦੇ ਢਕੋਲੀ ਵਿੱਚ ਅਚਾਨਕ ਇੱਕ ਮਕਾਨ ਢਹਿ-ਢੇਰੀ ਹੋ ਗਿਆ। ਇਹ ਘਟਨਾ ਢਕੋਲੀ ਦੇ ਵਾਰਡ ਨੰਬਰ 14 ਕ੍ਰਿਸ਼ਨਾ ਇਨਕਲੇਵ ਕਲੋਨੀ ਦੀ ਦੱਸੀ ਜਾ ਰਹੀ ਹੈ। ਮਕਾਨ ਨਾਲੇ ਦੇ ਕਿਨਾਰੇ ਉੱਤੇ ਬਣਿਆ ਹੋਇਆ ਸੀ।ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਮਕਾਨ ਵਿੱਚ ਦਰਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ।
ਘਰ ਦੀ ਮਾਲਕਨ ਦੀਪਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਇੱਥੇ ਰਹਿ ਰਹੀ ਹੈ।ਉਸ ਦਾ ਪਤੀ ਪੂਨੇ ਵਿੱਚ ਨੌਕਰੀ ਕਰਦਾ ਹੈ। ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਗੁਆਂਢੀਆਂ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਕਿ ਤੁਹਾਡੇ ਮਕਾਨ ਦੇ ਵਿੱਚ ਤਰੇੜਾਂ ਪੈ ਰਹੀਆਂ ਹਨ। ਉਹ ਆਪਣੇ ਬੇਟੇ ਨਾਲ ਕਿਤੇ ਕੰਮ ਗਈ ਹੋਈ ਸੀ। ਉਸ ਨੇ ਦੱਸਿਆ ਕਿ ਇਹ ਮਕਾਨ ਅੱਠ ਸਾਲ ਪਹਿਲਾਂ ਹੀ ਬੈਂਕ ਨੂੰ ਨੀਲਾਮੀ ਦੀ ਰਕਮ ਦੇ ਕੇ ਖਰੀਦਿਆ ਸੀ। ਜਿਸ ਸਮੇਂ ਮਕਾਨ ਡਿੱਗਿਆ ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ।

Leave a Reply

Your email address will not be published. Required fields are marked *