ਸਰਪੰਚੀ ਦਾ ਫਾਰਮ ਲੈਣ ਆਏ ਵਿਅਕਤੀ ਨੇ ਰਿਵਾਲਵਰ ਕੱਢ ਕੇ ਲੋਕਾਂ ਨੂੰ ਧਮਕਾਇਆ, ਗ੍ਰਿਫਤਾਰ

ਚੰਡੀਗੜ੍ਹ ਪੰਜਾਬ

ਸਰਪੰਚੀ ਦਾ ਫਾਰਮ ਲੈਣ ਆਏ ਵਿਅਕਤੀ ਨੇ ਰਿਵਾਲਵਰ ਕੱਢ ਕੇ ਲੋਕਾਂ ਨੂੰ ਧਮਕਾਇਆ, ਗ੍ਰਿਫਤਾਰ


ਫਿਲੌਰ, 4 ਅਕਤੂਬਰ,ਬੋਲੇ ਪੰਜਾਬ ਬਿਊਰੋ :


ਸਰਪੰਚੀ ਦੇ ਫਾਰਮ ਲੈਣ ਆਏ ਵਿਅਕਤੀ ਨੂੰ ਮਾਮੂਲੀ ਗੱਲ ’ਤੇ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਆਪਣਾ ਰਿਵਾਲਵਰ ਕੱਢ ਲਿਆ ਅਤੇ ਹੋਰਨਾਂ ਨੂੰ ਧਮਕੀਆਂ ਦੇਣ ਲੱਗ ਪਿਆ। ਪੁਲਸ ਨੇ ਰਿਵਾਲਵਰ ਜ਼ਬਤ ਕਰਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਚ-ਸਰਪੰਚਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਦੇ ਬਾਹਰ ਫਾਰਮ ਭਰਨ ਵਾਲੇ ਉਮੀਦਵਾਰ ਪਿੰਡਾਂ ਤੋਂ ਕਾਫ਼ਲਿਆਂ ਵਿੱਚ ਆ ਰਹੇ ਹਨ।
ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਕਾਰਨ ਸ਼ਹਿਰ ਦੇ ਮੁੱਖ ਨਵਾਂਸ਼ਹਿਰ ਰੋਡ ਜਿੱਥੇ ਤਹਿਸੀਲ ਕੰਪਲੈਕਸ, ਐੱਸ.ਡੀ.ਐੱਮ. ਦਫ਼ਤਰ ਦੇ ਨਾਲ ਡੀ.ਐਸ.ਪੀ ਦਫ਼ਤਰ ਵੀ ਹੈ।
ਇੱਥੇ ਸਵੇਰ ਤੋਂ ਸ਼ਾਮ 6 ਵਜੇ ਤੱਕ ਜਾਮ ਰਹਿੰਦਾ ਹੈ। ਪੁਲਿਸ ਨੂੰ ਜਾਮ ਹਟਾਉਣ ਲਈ ਕਾਫੀ ਜੱਦੋ ਜਹਿਦ ਕਰਨੀ ਪੈ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।