ਫੋਰਟਿਸ ਮੋਹਾਲੀ ਨੇ ਗੰਭੀਰ ਅਸਥਮਾ ਲਈ ਸੈਂਟਰ ਫਾਰ ਐਕਸੀਲੈਂਸ ਦੀ ਸ਼ੁਰੂਆਤ ਕੀਤੀ
ਮੋਹਾਲੀ, 4 ਅਕਤੂਬਰ, ਬੋਲੇ ਪੰਜਾਬ ਬਿਊਰੋ :
ਫੋਰਟਿਸ ਹਸਪਤਾਲ, ਮੋਹਾਲੀ ਨੇ ਅੱਜ ਗੰਭੀਰ ਅਸਥਮਾ ਲਈ ਸੈਂਟਰ ਫਾਰ ਐਕਸੀਲੈਂਸ (ਸੀਓਈ) ਦੀ ਸ਼ੁਰੂਆਤ ਕੀਤੀ। ਇਹ ਅਤਿ-ਆਧੁਨਿਕ ਸੈਂਟਰ ਫਾਰ ਐਕਸੀਲੈਂਸ ਗੰਭੀਰ ਅਸਥਮਾ ਦੇ ਇਲਾਜ ਅਤੇ ਪ੍ਰਬੰਧਨ ਲਈ ਇੱਕ ਮਹੱਤਵਪੂਰਨ ਸੈਂਟਰ ਵਜੋਂ ਕੰਮ ਕਰੇਗਾ।
ਅਸਥਮਾ ਸੈਂਟਰ ਆਫ਼ ਐਕਸੀਲੈਂਸ ਗੰਭੀਰ ਅਸਥਮਾ ਦੇ ਮਰੀਜ਼ਾਂ ਦੀ ਪ੍ਰਭਾਵੀ ਪਛਾਣ ਅਤੇ ਇਲਾਜ ਲਈ ਇੱਕ ਯੋਜਨਾਬੱਧ, ਦਿਸ਼ਾ-ਨਿਰਦੇਸ਼-ਅਧਾਰਿਤ ਪਹੁੰਚ ਅਪਣਾਉਣ ਲਈ ਵਚਨਬੱਧ ਹੈ। ਪ੍ਰਾਇਮਰੀ ਟੀਚਿਆਂ ਵਿੱਚ ਰੋਗ ਕੰਟਰੋਲ ਵਿੱਚ ਸੁਧਾਰ ਕਰਨਾ, ਲੱਛਣਾਂ ਅਤੇ ਵਿਗਾੜਾਂ ਨੂੰ ਘਟਾਉਣਾ, ਅਤੇ ਰੋਗ ਨੂੰ ਘਟਾਉਣਾ ਸ਼ਾਮਿਲ ਹੈ। ਗੰਭੀਰ ਅਸਥਮਾ ਉਹਨਾਂ ਮਰੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਦੀ ਸਥਿਤੀ ਅਸਥਮਾ ਦੀਆਂ ਸਟੈਂਡਰਡ ਦਵਾਈਆਂ ਦੀਆਂ ਵੱਧ ਤੋਂ ਵੱਧ ਖੁਰਾਕਾਂ ਲੈਣ ਦੇ ਬਾਵਜੂਦ ਬੇਕਾਬੂ ਰਹਿੰਦੀ ਹੈ।
ਵਿਸ਼ੇਸ਼ ਦੇਖਭਾਲ ਦੀ ਫੌਰੀ ਲੋੜ ’ਤੇ ਜ਼ੋਰ ਦਿੰਦੇ ਹੋਏ, ਫੋਰਟਿਸ ਹਸਪਤਾਲ ਮੋਹਾਲੀ ਦੇ ਪੁਲਮੋਨਰੀ ਮੈਡੀਸਨ ਦੇ ਡਾਇਰੈਕਟਰ ਡਾ. ਦਿਗੰਬਰ ਬਹਿਰਾ ਨੇ ਕਿਹਾ, ‘‘ਬ੍ਰੌਨਕਾਇਲ ਅਸਥਮਾ ਇੱਕ ਕ੍ਰੋਨਿਕਲ ਇੰਫਲੇਮੇਟਰੀ ਵਾਲੀ ਸਥਿਤੀ ਹੈ ਜੋ ਲਗਭਗ 350 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਲਗਭਗ 37.9 ਮਿਲੀਅਨ ਭਾਰਤ ਵਿੱਚ ਲੋਕ ਇਸ ਤੋਂ ਪੀੜਤ ਹਨ। ਖਾਸ ਤੌਰ ’ਤੇ ਚੰਡੀਗੜ੍ਹ, ਮੋਹਾਲੀ, ਹਿਮਾਚਲ ਪ੍ਰਦੇਸ਼ ਵਰਗੇ ਖੇਤਰਾਂ ਵਿੱਚ, ਜਿੱਥੇ ਵਾਤਾਵਰਣ ਦੇ ਕਾਰਕ ਅਕਸਰ ਅਸਥਮਾ ਦੇ ਦੌਰੇ ਵਿੱਚ ਯੋਗਦਾਨ ਪਾਉਂਦੇ ਹਨ।’’
ਗੰਭੀਰ ਅਸਥਮਾ ਦੇ ਪ੍ਰਭਾਵੀ ਪ੍ਰਬੰਧਨ ਲਈ ਲਗਾਤਾਰ ਖੋਜ, ਸਿੱਖਿਆ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ, ਜੋ ਕਿ ਹੈਲਥਕੇਅਰ ਈਕੋਸਿਸਟਮ ਦੇ ਅੰਦਰ ਸਹਿਯੋਗ ਨੂੰ ਵਧਾਉਣ ਲਈ, ਅਸੀਂ ਸਾਂਹ ਦੀ ਦੇਖਭਾਲ ਵਿੱਚ ਮੋਹਰੀ ਐਸਟ੍ਰਾਜੇਨੇਕਾ ਨਾਲ ਭਾਈਵਾਲੀ ਕਰ ਰਹੇ ਹਾਂ, ਤਾਂ ਕਿ ਬਾਇਓਲੋਜੀਕਲ ਹੱਲਾਂ ਅਤੇ ਵਿਅਕਤੀਗਤ ਦਵਾਈਆਂ ’ਤੇ ਧਿਆਨ ਕੇਂਦਰਿਤ ਕਰਨ ਵਾਲੀ ਉਨਤ ਇਲਾਜ ਰਣਨੀਤੀਆਂ ਨੂੰ ਲਾਗੂ ਕੀਤਾ ਜਾ ਸਕੇ।
ਨਵੀਨਤਾਕਾਰੀ ਤਕਨੀਕਾਂ ਨਾਲ ਲੈਸ, ਸੀਓਈ ਦਾ ਉਦੇਸ਼ ਆਪਣੇ ਪਹਿਲੇ ਸਾਲ ਦੇ ਅੰਦਰ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰਨਾ ਹੈ। ਅਸਥਮਾ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਲਈ ਖੋਜ ਅਤੇ ਗਿਆਨ-ਵੰਡ ’ਤੇ ਜ਼ੋਰ ਦੇਣ ਦੇ ਨਾਲ ਸਥਾਨਕ ਸਿਹਤ ਪੇਸ਼ੇਵਰਾਂ ਦੇ ਸਹਿਯੋਗ ਨਾਲ ਪਹਿਲਕਦਮੀ ਦਾ ਸਮਰਥਨ ਕੀਤਾ ਜਾਵੇਗਾ। ਅਸਥਮਾ ਇੱਕ ਜੀਵਨ ਭਰ ਦੀ ਬਿਮਾਰੀ ਹੈ, ਜੋ ਸਮੇਂ-ਸਮੇਂ ’ਤੇ ਸੁਧਾਰ ਅਤੇ ਵਿਗੜਦੀ ਰਹਿੰਦੀ ਹੈ। ਰੋਗ ਕੰਟਰੋਲ ਨੂੰ ਬਣਾਈ ਰੱਖਣ ਲਈ ਸਹੀ ਇਲਾਜ ਅਤੇ ਮਰੀਜ਼ ਦੀ ਸਿੱਖਿਆ ਮਹੱਤਵਪੂਰਨ ਹੈ। ਲਗਭਗ 3-5 ਪ੍ਰਤੀਸ਼ਤ ਅਸਥਮਾ ਦੇ ਮਰੀਜ਼ ਗੰਭੀਰ ਅਸਥਮਾ ਦਾ ਅਨੁਭਵ ਕਰਦੇ ਹਨ, ਜਿਸ ਲਈ ਵਿਸ਼ੇਸ਼ ਦੇਖਭਾਲ ਅਤੇ ਉੱਨਤ ਇਲਾਜ ਦੇ ਪਹੁੰਚ ਦੀ ਲੋੜ ਹੁੰਦੀ ਹੈ।
ਡਾ. ਏ.ਕੇ. ਮੰਡਲ, ਡਾਇਰੈਕਟਰ, ਪੁਲਮੋਨੋਲੋਜੀ, ਸਲੀਪ ਐਂਡ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ, ਮੋਹਾਲੀ, ਪੁਲਮੋਨੋਲੋਜੀ ਵਿੱਚ ਪ੍ਰਿੰਸੀਪਲ ਕੰਸਲਟੈਂਟ, ਨੇ ਮਰੀਜ਼ਾਂ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਕਿਹਾ, ‘‘ਸਾਡੀਆਂ ਆਊਟਪੇਸ਼ੈਂਟ ਸੇਵਾਵਾਂ ਨੇ ਅਸਥਮਾ ਦੇ ਮੁਸ਼ਕਿਲ ਕੇਸਾਂ ਦਾ ਇਲਾਜ ਕਰਨ ਵਿੱਚ ਮਦਦ ਕੀਤੀ ਹੈ ਗੰਭੀਰ ਅਸਥਮਾ ਦੇ ਹੱਲ ਅਤੇ ਇਲਾਜ ਵਿੱਚ ਸਾਡੀ ਸ਼ੁੱਧਤਾ ਨੂੰ ਵਧਾਏਗਾ, ਕਲੀਨਿਕਲ ਮੁਲਾਂਕਣ, ਮਰੀਜ਼ਾਂ ਦੀ ਸਲਾਹ ਅਤੇ ਬਾਓਲੌਜੀਕਲ ਇਲਾਜ ਦੀ ਸ਼ੁਰੂਆਤ ’ਤੇ ਧਿਆਨ ਕੇਂਦਰਿਤ ਕਰੇਗਾ।’’