ਜਲ ਸਰੋਤ ਦੇ ਅਧਿਕਾਰੀਆਂ ਦੀ ਅਣਗਹਿਲੀ ਦਾ ਖਮਿਆਜਾ ਭੁਗਤਣਗੇ ਮੁਲਾਜ਼ਮ, ਬਾਹਰਲੇ ਜ਼ਿਲ੍ਹਿਆਂ ਚ ਡਿਊਟੀਆਂ ਕਰਨ ਲਈ ਕੀਤੇ ਮਜਬੂਰ
ਪਟਿਆਲਾ 4 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪੰਚਾਇਤਾਂ ਦੀਆਂ ਚੋਣਾਂ ਕਰਕੇ,ਜਿੱਥੇ ਸਰਕਾਰ ਕਈ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ ਕਿਤੇ ਸਰਪੰਚੀ ਦੀਆਂ ਬੋਲੀਆਂ ਲੱਗਣੀਆਂ, ਕਿਸੇ ਜਗ੍ਹਾ ਤੇ ਅਧਿਕਾਰੀਆਂ ਵੱਲੋਂ,ਉਮੀਦਵਾਰਾਂ ਨਾਲ ਦੁਰਵਿਹਾਰ ਕਰਨਾ , ਆਪੋਜੀਸ਼ਨ ਦੇ ਲੀਡਰਾਂ ਵੱਲੋਂ ਵੱਡੀ ਗਿਣਤੀ ਵਿੱਚ ਜਾ ਕੇ, ਪ੍ਰਬੰਧਕੀ ਦਫਤਰਾਂ ਅੱਗੇ ਆਪਣੀ ਭੜਾਸ ਕੱਢਣਾ,ਉਸ ਦੇ ਨਾਲ ਹੀ ਪੰਜਾਬ ਦੇ ਸਮੁੱਚੇ ਲੋਕਾਂ ਵੱਲੋਂ ਹਾਲ ਦੁਹਾਈ ਪਾਈ ਜਾ ਰਹੀ ਹੈ, ਕਿ ਸਾਨੂੰ ਐਨ.ਓ.ਸੀ. ਜਾਰੀ ਨਹੀਂ ਕੀਤੀ ਜਾ ਰਹੀ ਸਾਨੂੰ ਕਾਗਜ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ, ਇਸ ਸਾਰੇ ਮਹੋਲ ਦੇ ਚੱਲਦੇ ਜਲ ਸਰੋਤ ਵਿਭਾਗ ਵੀ,ਪਿੱਛੇ ਨਹੀਂ ਰਿਹਾ ਲੋਕ ਸਭਾ ਚੋਣਾਂ ਵਿੱਚ ਫਤਿਹਗੜ੍ਹ ਸਾਹਿਬ ਜ਼ਿਲੇ ਚ ਕੰਮ ਕਰਦੇ ਮੁਲਾਜ਼ਮਾਂ ਦੀ ਡਿਊਟੀ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿੱਚ ਲਾਉਣ ਵਾਲੇ ਪੈਨ ਦੀ ਸਿਆਹੀ ਅਜੇ ਸੁੱਕੀ ਨਹੀਂ ਕਿ ਹੁਣ ਲਹਿਲ ਮੰਡਲ ਪਟਿਆਲਾ ਨੇ ਆਪਣੇ ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਪਟਿਆਲੇ ਜਿਲੇ ਚ, ਡਿਊਟੀ ਲਾ ਕੇ ਨਵਾ ਕ੍ਰਿਸਮਾ ਕਰ ਦਿੱਤਾ , ਉਨਾਂ ਮੁਲਾਜ਼ਮਾਂ ਨੇ ਕਿਹਾ ਕੀ ਉਹ ਆਪਣੀ ਡਿਊਟੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਡਿਊਟੀ ਸਾਡੇ ਜਿਲੇ ਮਾਨਸਾ ਤੇ ਸੰਗਰੂਰ ਦੀ ਬਜਾਏ ਪਟਿਆਲੇ ਜਿਲੇ ਵਿੱਚ ਲਾ ਦਿੱਤੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਡਿਊਟੀ ਜਿੱਥੇ ਅਸੀਂ ਕੰਮ ਕਰਦੇ ਹਾਂ ਉਸੇ ਜ਼ਿਲ੍ਹੇ ਦੇ ਵਿੱਚ ਲਾਈ ਜਾਵੇ, ਲਹਿਲ ਮੰਡਲ ਦਫਤਰ ਪਟਿਆਲਾ ਚ,ਨਹਿਰੀ ਪਾਣੀ ਸਬੰਧੀ ਰੱਖੀ ਜਮਹੂਰੀ ਕਿਸਾਨ ਸਭਾ ਜਿਲਾ ਪਟਿਆਲਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ, ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਦਰਸ਼ਨ ਬੇਲੂਮਾਜਰਾ, ਹਰੀ ਸਿੰਘ ਦੌਣ ਕਲਾ, ਬਲਵਿੰਦਰ ਸਿੰਘ ਸਮਾਨਾ ਤੇ ਅਮਰਜੀਤ ਘਨੌਰ ਨੇ ਕਿਹਾ ਕਿ ਸਰਕਾਰ ਇਹਨਾਂ ਮੁਲਾਜ਼ਮ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਹਾਰ ਨਾਂ ਕਰਕੇ,ਇਸ ਮਸਲੇ ਦਾ ਹੱਲ ਕਰੇ ਅੱਜ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਮਲਕੀਤ ਸਿੰਘ ਨਿਆਲ ,ਰਾਜ ਕਿਸਨ ਨੂਰ ਖੇੜੀਆਂ, ਪ੍ਰਲਾਦ ਸਿੰਘ ਨਿਆਲ, ਸੁਰੇਸ਼ ਕੁਮਾਰ, ਸੁਖਦੇਵ ਸਿੰਘ, ਹਰਦੇਵ ਸਿੰਘ ਤੇ ਗੀਤ ਸਿੰਘ ਕਕਰਾਲਾ ਨੇ ਕਿਹਾ ਕਿ ਉਹ 7 ਅਕਤੂਬਰ ਨੂੰ ਚੋਣ ਕਮਿਸ਼ਨ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ।