ਮਰੀਜ਼ ਬਣ ਕੇ ਆਏ ਹਮਲਾਵਰਾਂ ਵੱਲੋਂ ਡਾਕਟਰ ਦਾ ਗੋਲ਼ੀ ਮਾਰਕੇ ਕਤਲ

ਚੰਡੀਗੜ੍ਹ ਨੈਸ਼ਨਲ ਪੰਜਾਬ

ਮਰੀਜ਼ ਬਣ ਕੇ ਆਏ ਹਮਲਾਵਰਾਂ ਵੱਲੋਂ ਡਾਕਟਰ ਦਾ ਗੋਲ਼ੀ ਮਾਰਕੇ ਕਤਲ


ਨਵੀਂ ਦਿੱਲੀ, 3 ਅਕਤੂਬਰ,ਬੋਲੇ ਪੰਜਾਬ ਬਿਊਰੋ :


ਦਿੱਲੀ ਦੇ ਇਕ ਹਸਪਤਾਲ ਵਿੱਚ ਇੱਕ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਦਿੱਲੀ ਦੇ ਜੈਤਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਦੋ ਹਮਲਾਵਰ ਹਸਪਤਾਲ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਸੱਟ ਲੱਗੀ ਹੈ। ਉਨ੍ਹਾਂ ਨੇ ਡਾਕਟਰ ਨੂੰ ਮਿਲਣ ਬਾਰੇ ਕਿਹਾ। ਜਿਵੇਂ ਹੀ ਉਹ ਡਾਕਟਰ ਦੇ ਕੈਬਿਨ ਵਿਚ ਗਏ ਤਾਂ ਉਨ੍ਹਾਂ ਨੇ ਡਾਕਟਰ ਨੂੰ ਗੋਲੀ ਮਾਰ ਦਿੱਤੀ।
ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਡਾਕਟਰ ਦਾ ਨਾਂ ਜਾਵੇਦ ਦੱਸਿਆ ਜਾ ਰਿਹਾ ਹੈ। ਕਾਲਿੰਦੀ ਕੁੰਜ ਪੁਲਿਸ ਮੁਤਾਬਕ ਮਾਮਲਾ ਜੈਤਪੁਰ ਸਥਿਤ ਨੀਮਾ ਹਸਪਤਾਲ ਦਾ ਹੈ।ਪੁਲਿਸ ਟੀਮ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

Leave a Reply

Your email address will not be published. Required fields are marked *