ਖੰਨਾ ‘ਚ 5 ਹਜ਼ਾਰ ਰੁਪਏ ਨਾ ਦੇਣ ‘ਤੇ 65 ਸਾਲਾ ਔਰਤ ਦਾ ਕਤਲ, ਮੁਲਜ਼ਮ ਮਹਿਲਾ ਗ੍ਰਿਫ਼ਤਾਰ
ਖੰਨਾ, 3 ਅਕਤੂਬਰ,ਬੋਲੇ ਪੰਜਾਬ ਬਿਊਰੋ :
ਖੰਨਾ ਦੇ ਸ਼ਿਬੂਮਲ ਚੌਕ ‘ਚ ਕਮਲੇਸ਼ ਰਾਣੀ (65) ਦੀ ਬੁੱਧਵਾਰ ਰਾਤ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਸ ਮਾਮਲੇ ‘ਚ ਮੁਲਜ਼ਮ ਮਹਿਲਾ ਸ਼ਾਨ ਅੱਬਾਸ ਨੂੰ ਗ੍ਰਿਫਤਾਰ ਕਰ ਲਿਆ ਹੈ। ਸਿਟੀ ਥਾਣੇ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਔਰਤ ਕਮਲੇਸ਼ ਰਾਣੀ ਦੇ ਘਰ ਤੋਂ 200 ਮੀਟਰ ਦੂਰ ਰਹਿੰਦੀ ਹੈ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਾਣ-ਪਛਾਣ ਕਾਰਨ ਮੁਲਜ਼ਮ ਔਰਤ ਨੇ ਕੁਝ ਦਿਨ ਪਹਿਲਾਂ ਕਮਲੇਸ਼ ਰਾਣੀ ਤੋਂ 5 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਪਰ ਕਮਲੇਸ਼ ਰਾਣੀ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮਹਿਲਾ ਬੁੱਧਵਾਰ ਦੇਰ ਸ਼ਾਮ ਕਰੀਬ ਸੱਤ ਵਜੇ ਕਮਲੇਸ਼ ਰਾਣੀ ਦੇ ਘਰ ਗਈ। ਉੱਥੇ ਫਿਰ ਉਨ੍ਹਾਂ ਨੇ ਕਰੀਬ ਢਾਈ ਘੰਟੇ ਗੱਲਬਾਤ ਕੀਤੀ। ਜਦੋਂ ਕਮਲੇਸ਼ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਆਪਣੇ ਕੋਲ ਰੱਖੀ ਕੱਢ ਲਈ ਅਤੇ ਕਮਲੇਸ਼ ਰਾਣੀ ਦੇ ਪੇਟ ਵਿੱਚ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਕਈ ਵਾਰ ਹਮਲਾ ਕੀਤਾ।
ਖੂਨ ਨਾਲ ਲੱਥਪੱਥ ਔਰਤ ਉਥੇ ਜ਼ਮੀਨ ‘ਤੇ ਡਿੱਗ ਪਈ। ਕਤਲ ਤੋਂ ਬਾਅਦ ਮੁਲਜ਼ਮ ਔਰਤ ਕਰੀਬ 10.30 ਵਜੇ ਘਰੋਂ ਬਾਹਰ ਆਈ। ਜਦੋਂ ਰਾਤ ਕਰੀਬ 11 ਵਜੇ ਕਮਲੇਸ਼ ਰਾਣੀ ਦੇ ਦੋਵੇਂ ਪੁੱਤਰ ਘਰ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਈ ਦੇਖੀ। ਉਸ ਨੂੰ ਸਾਹ ਵੀ ਨਹੀਂ ਆ ਰਿਹਾ ਸੀ, ਉਨ੍ਹਾਂ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਕੁਝ ਹੀ ਦੇਰ ਬਾਅਦ ਮੁਲਜ਼ਮ ਔਰਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।