ਪੰਜਾਬ ਪੁਲਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਚੰਡੀਗੜ੍ਹ ਪੰਜਾਬ

ਪੰਜਾਬ ਪੁਲਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼


ਅੰਮ੍ਰਿਤਸਰ, 3 ਅਕਤੂਬਰ,ਬੋਲੇ ਪੰਜਾਬ ਬਿਊਰੋ :


ਇਸਲਾਮਾਬਾਦ ਥਾਣਾ ਪੁਲਸ ਨੇ ਕੌਮਾਂਤਰੀ ਪੱਧਰ ‘ਤੇ ਗੈਰ-ਕਾਨੂੰਨੀ ਹਥਿਆਰਾਂ ਦਾ ਕਾਰੋਬਾਰ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ, ਜੋ ਰਾਜਸਥਾਨ ਤੋਂ ਲਿਆ ਕੇ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਦੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ 3 ਪਿਸਤੌਲ ਅਤੇ 30 ਬੰਦੂਕਾਂ ਬਰਾਮਦ ਹੋਈਆਂ ਹਨ।
ਫੜੇ ਗਏ ਪੰਜ ਮੁਲਜ਼ਮਾਂ ਦੀ ਪਛਾਣ 32 ਸਾਲਾ ਮੁਹੰਮਦ ਅਕਬਰ ਵਾਸੀ ਗਲੀ ਨੰਬਰ 5 ਕੋਟ ਖਾਲਸਾ, 36 ਸਾਲਾ ਜਾਵੇਦ ਖਾਨ ਗਲੀ ਨੰਬਰ 5 ਗੁਰੂ ਨਾਨਕ ਪੁਰਾ ਪੁਤਲੀਘਰ, 27 ਸਾਲਾ ਕਾਸਿਮ ਸਰਕਾਰ ਵਾਸੀ ਪੱਤੀ ਕੋਟ ਖਾਲਸਾ, 26 ਸਾਲਾ ਮੁਕੇਸ਼ ਕੁਮਾਰ ਉਰਫ ਮੱਖੂ ਵਾਸੀ ਪਿੰਡ ਖੋਖਰਵਾਲੀ ਅਤੇ 32 ਸਾਲਾ ਅਲਮੀਨ ਅੰਸਾਰੀ ਵਾਸੀ ਦਸ਼ਮੇਸ਼ ਨਗਰ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਕੁਲਫ਼ੀਆਂ ਵੇਚ ਕੇ ਅਤੇ ਚਾਂਪ ਦੀ ਰੇਹੜੀ ਲਗਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਂਦੇ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।