ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਮਾਂ ਤੇ ਬੱਚੇ ਦੀ ਮੌਤ, ਪਤੀ ਜ਼ਖ਼ਮੀ

ਚੰਡੀਗੜ੍ਹ ਪੰਜਾਬ

ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਮਾਂ ਤੇ ਬੱਚੇ ਦੀ ਮੌਤ, ਪਤੀ ਜ਼ਖ਼ਮੀ


ਫਿਲੌਰ, 3 ਅਕਤੂਬਰ,ਬੋਲੇ ਪੰਜਾਬ ਬਿਊਰੋ :


ਮੱਸਿਆ ’ਤੇ ਮੱਥਾ ਟੇਕ ਕੇ ਵਾਪਸ ਆ ਰਹੇ ਪਤੀ-ਪਤਨੀ ਦੀ ਬਾਈਕ ਨੂੰ ਕਾਰ ਸਵਾਰ ਨੇ ਪਿੱਛੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਪਤੀ-ਪਤਨੀ ਤੇ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਸੜਕ ’ਤੇ ਡਿੱਗ ਗਏ। ਹਾਦਸੇ ’ਚ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੱਚਾ ਤੇ ਉਸ ਦਾ ਪਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।ਹਾਦਸੇ ਦੀ ਸੂਚਨਾ ਜਦੋਂ ਥਾਣਾ ਫਿਲੌਰ ਦੇ ਅੱਪਰਾ ਦੀ ਪੁਲਿਸ ਨੂੰ ਦਿੱਤੀ ਗਈ ਤਾਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋ ਸਾਲਾ ਬੱਚੇ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ’ਚ 26 ਸਾਲਾ ਔਰਤ ਸੋਮਾ ਤੇ 2 ਸਾਲਾ ਗੁਰਪ੍ਰੀਤ ਸ਼ਾਮਲ ਹਨ, ਜਦਕਿ ਬਾਈਕ ਸਵਾਰ ਔਰਤ ਦਾ ਪਤੀ ਵਿਨੋਦ ਕੁਮਾਰ ਗੰਭੀਰ ਰੂਪ ’ਚ ਜ਼ਖਮੀ ਹੈ। ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲਿਸ ਚੌਕੀ ਅੱਪਰਾ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਫਿਲੌਰ ਨੇੜੇ ਪਿੰਡ ਗੰਨਾ ਦਾ ਰਹਿਣ ਵਾਲਾ ਹੈ। ਤਿੰਨੋਂ ਮੱਥਾ ਟੇਕ ਕੇ ਵਾਪਸ ਪਿੰਡ ਗੰਨਾ ਆ ਰਹੇ ਸਨ ਕਿ ਅੱਪਰਾ ਰੋਡ ’ਤੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।