ਅੰਮ੍ਰਿਤਸਰ ’ਚ 71 ਸਾਲਾ ਬਜੁ਼ਰਗ ਵਲੋਂ ਅੱਗ ਲਗਾ ਕੇ ਖੁਦਕੁਸ਼ੀ

ਚੰਡੀਗੜ੍ਹ ਪੰਜਾਬ

ਅੰਮ੍ਰਿਤਸਰ ’ਚ 71 ਸਾਲਾ ਬਜੁ਼ਰਗ ਵਲੋਂ ਅੱਗ ਲਗਾ ਕੇ ਖੁਦਕੁਸ਼ੀ

ਅੰਮ੍ਰਿਤਸਰ, 3 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਅੰਮ੍ਰਿਤਸਰ ‘ਚ ਰਿਸ਼ਤੇਦਾਰਾਂ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ 71 ਸਾਲਾ ਬਜ਼ੁਰਗ ਔਰਤ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਤੇਜਿੰਦਰ ਕੌਰ ਵਾਸੀ ਚੌਕ ਲਕਸ਼ਮਣ ਸਰਾਂ, ਗਿਲਵਾਲੀ ਗੇਟ ਵਜੋਂ ਹੋਈ ਹੈ।

ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਮਾਮਲੇ ’ਚ ਨਾਮਜ਼ਦ ਕੀਤੇ ਗਏ ਕਥਿਤ ਮੁਲਜ਼ਮਾਂ ਦੀ ਪਛਾਣ ਬਲਬੀਰ ਸਿੰਘ, ਉਸ ਦੀ ਪਤਨੀ ਸੰਪੂਰਨਾ, ਪੁੱਤਰ ਅਰਸ਼ਦੀਪ ਸਿੰਘ, ਸੁਖਪਾਲ ਕੌਰ, ਅਜੀਤ ਸਿੰਘ, ਜਗੀਰ ਸਿੰਘ ਵਾਸੀ ਗਿਲਵਾਲੀ ਗੇਟ ਵਜੋਂ ਹੋਈ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।