ਪੰਜਾਬ ਵਿਚ ਕਿਸਾਨ ਅੱਜ ਦੋ ਘੰਟੇ ਲਈ ਰੇਲ ਟਰੈਕ ਜਾਮ ਕਰਨਗੇ

ਚੰਡੀਗੜ੍ਹ ਪੰਜਾਬ

ਪੰਜਾਬ ਵਿਚ ਕਿਸਾਨ ਅੱਜ ਦੋ ਘੰਟੇ ਲਈ ਰੇਲ ਟਰੈਕ ਜਾਮ ਕਰਨਗੇ


ਚੰਡੀਗੜ੍ਹ, 3 ਅਕਤੂਬਰ,ਬੋਲੇ ਪੰਜਾਬ ਬਿਊਰੋ :


ਪੰਜਾਬ ਵਿਚ ਅੱਜ ਕਿਸਾਨ ਦੋ ਘੰਟੇ ਲਈ ਰੇਲ ਟਰੈਕ ਮੁਕੰਮਲ ਤੌਰ ’ਤੇ ਜਾਮ ਕਰਨਗੇ। ਇਸ ਦਾ ਸੱਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਿਤਾ ਗਿਆ ਹੈ। ਇਸ ਨੂੰ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦਾ ਸਮਰਥਨ ਵੀ ਪ੍ਰਾਪਤ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਰੇਲ ਪਟੜੀਆਂ ਉਪਰ ਧਰਨੇ ਦੇ ਕੇ ਸੂਬੇ ਵਿਚ ਕਈ ਥਾਵਾਂ ਉਪਰ ਧਰਨੇ ਦੇ ਕੇ ਰੇਲਾਂ ਦਾ ਚੱਕ ਜਾਮ ਕਰਨਗੇ। ਇਸ ਨਾਲ ਸਾਰੇ ਮੁੱਖ ਰੇਲ ਮਾਰਗ ਜਾਮ ਹੋਣ ਨਾਲ ਰੇਲ ਆਵਾਜਾਈ ਪ੍ਰਭਾਵਤ ਹੋਵੇਗੀ।
ਕਿਸਾਨਾਂ ਨੇ ਅੱਜ 3 ਅਕਤੂਬਰ ਨੂੰ ਸਾਢੇ ਬਾਰਾਂ ਵਜੇ ਤੋਂ ਢਾਈ ਵਜੇ ਤਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਇਹ ਐਕਸ਼ਨ ਸਰਕਾਰ ਵਲੋਂ ਐਮ.ਐਸ.ਪੀ. ਦੀ ਗਰੰਟੀ ਦੇ ਕਾਨੂੰਨ, ਕਰਜ਼ਾ ਮਾਫ਼ੀ ਵਰਗੀਆਂ ਮੰਗਾਂ ’ਤੇ ਅਪਣਾਏ ਨਾਂਹ ਪੱਖੀ ਰਵਈਏ ਅਤੇ ਲਖੀਮਪੁਰ ਖੇੜੀ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਰੁਧ ਦਿਤਾ ਹੈ। ਭਵਿੱਖ ਵਿਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *