ਦਖਣੀ ਲੇਬਨਾਨ ’ਚ ਇਜਰਾਈਲ ਦੇ 7 ਫ਼ੌਜੀਆਂ ਦੀ ਮੌਤ
ਬੈਰੂਤ, 3 ਅਕਤੂਬਰ,ਬੋਲੇ ਪੰਜਾਬ ਬਿਊਰੋ :
ਇਜ਼ਰਾਈਲ ਨੇ ਬੁਧਵਾਰ ਨੂੰ ਕਿਹਾ ਕਿ ਲੇਬਨਾਨ ’ਚ ਹਿਜ਼ਬੁੱਲਾ ਅਤਿਵਾਦੀਆਂ ਵਿਰੁਧ ਜ਼ਮੀਨੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਦਖਣੀ ਲੇਬਨਾਨ ’ਚ ਉਸ ਦੇ 7 ਫੌਜੀ ਮਾਰੇ ਗਏ ਹਨ। ਖੇਤਰ ਵਿਚ ਤਣਾਅ ਹੋਰ ਵਧਣ ਦੀ ਉਮੀਦ ਹੈ ਕਿਉਂਕਿ ਇਜ਼ਰਾਈਲ ਨੇ ਇਕ ਦਿਨ ਪਹਿਲਾਂ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਹਮਲੇ ਦਾ ਜਵਾਬ ਦੇਣ ਦਾ ਸੰਕਲਪ ਲਿਆ ਸੀ। ਫੌਜੀ ਅਧਿਕਾਰੀਆਂ ਨੇ ਦਸਿਆ ਕਿ ਦੋ ਵੱਖ-ਵੱਖ ਘਟਨਾਵਾਂ ’ਚ ਫੌਜੀ ਮਾਰੇ ਗਏ।
ਗਾਜ਼ਾ ਵਿਚ ਜੰਗ ਲਗਭਗ ਇਕ ਸਾਲ ਤੋਂ ਚੱਲ ਰਹੀ ਹੈ ਅਤੇ ਇਸ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਫਿਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਦਸਿਆ ਕਿ ਸੱਭ ਤੋਂ ਵੱਧ ਪ੍ਰਭਾਵਤ ਸ਼ਹਿਰ ’ਚ ਇਜ਼ਰਾਇਲੀ ਜ਼ਮੀਨੀ ਅਤੇ ਹਵਾਈ ਕਾਰਵਾਈਆਂ ’ਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ।