ਖਰੜ : ਸ਼ਨੀ ਇਨਕਲੇਵ ਦੇ ਮਾਲਕ ਬਾਜਵਾ ਦੀ ਪ੍ਰੋਪਰਟੀ ਹਾਈਕੋਰਟ ਵਲੋਂ ਅਟੈਚ ਕਰਨ ਦੇ ਹੁਕਮ

ਚੰਡੀਗੜ੍ਹ ਪੰਜਾਬ

ਖਰੜ : ਸ਼ਨੀ ਇਨਕਲੇਵ ਦੇ ਮਾਲਕ ਬਾਜਵਾ ਦੀ ਪ੍ਰੋਪਰਟੀ ਹਾਈਕੋਰਟ ਵਲੋਂ ਅਟੈਚ ਕਰਨ ਦੇ ਹੁਕਮ

ਖਰੜ 2 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੋਹਾਲੀ ਸਥਿਤ ਸ਼ਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੀ ਜਾਇਦਾਦਾਂ ਨੂੰ ਅਟੈਚ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਬਾਜਵਾ ਨੂੰ ਜਾਇਦਾਦ ਵੇਚਣ ਤੋਂ ਰੋਕ ਦਿੱਤਾ ਹੈ। ਇਹ ਵੀ ਦੱਸਣਯੋਗ ਹੈ ਕਿ ਵਿਵਾਦਿਤ ਬਿਲਡਰਜ਼ ਪੁਲਿਸ ਦੀ ਗਿ੍ਫ਼ਤ ‘ਚ ਹਨ। 

 ਦੱਸਣਯੋਗ ਹੈ ਕਿ ਮੋਹਾਲੀ ਦੇ ਸੰਨੀ ਇਨਕਲੇਵ ਹਾਊਸਿੰਗ ਪ੍ਰੋਜੈਕਟ ਦੇ ਮੈਨੇਜਿੰਗ ਡਾਇਰੈਕਟਰ ਬਾਜਵਾ ‘ਤੇ ਵੱਖ-ਵੱਖ ਥਾਵਾਂ ‘ਤੇ ਧੋਖਾਧੜੀ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਖਿਲਾਫ ਨਿਵੇਸ਼ਕਾਂ ਤੋਂ ਘੱਟੋ-ਘੱਟ 50 ਅਪਰਾਧਿਕ ਮਾਮਲੇ ਪੈਂਡਿੰਗ ਹਨ।ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬਾਜਵਾ ਖਿਲਾਫ ਮੋਹਾਲੀ ਜ਼ਿਲੇ ‘ਚ 20 ਐੱਫ.ਆਈ.ਆਰਜ਼ ਦਰਜ ਹਨ, ਜਿਨ੍ਹਾਂ ਦੀ ਜਾਂਚ ਪੈਂਡਿੰਗ ਹੈ।

Leave a Reply

Your email address will not be published. Required fields are marked *