ਅਗਵਾ ਤੇ ਜਬਰੀ ਵਸੂਲੀ ਦੇ ਮਾਮਲੇ ‘ਚ ਅਦਾਲਤ ਨੇ ਸੱਤ ਮੁਲਜ਼ਮਾਂ ਸੁਣਾਈ ਨੂੰ ਉਮਰ ਕੈਦ ਦੀ ਸਜ਼ਾ ਤੇ ਕੀਤਾ 2 ਲੱਖ ਰੁਪਏ ਜੁਰਮਾਨਾ

ਚੰਡੀਗੜ੍ਹ ਪੰਜਾਬ

ਅਗਵਾ ਤੇ ਜਬਰੀ ਵਸੂਲੀ ਦੇ ਮਾਮਲੇ ‘ਚ ਅਦਾਲਤ ਨੇ ਸੱਤ ਮੁਲਜ਼ਮਾਂ ਸੁਣਾਈ ਨੂੰ ਉਮਰ ਕੈਦ ਦੀ ਸਜ਼ਾ ਤੇ ਕੀਤਾ 2 ਲੱਖ ਰੁਪਏ ਜੁਰਮਾਨਾ


ਦੋਰਾਹਾ, 2 ਅਕਤੂਬਰ,ਬੋਲੇ ਪੰਜਾਬ ਬਿਊਰੋ :


ਦੋਰਾਹਾ ਵਿੱਚ ਟਰਾਂਸਫਾਰਮਰ ਬਣਾਉਣ ਵਾਲੀ ਕੰਪਨੀ ਨਿਊਕੌਨ ਦੇ ਮਾਲਕ ਨੂੰ ਅਗਵਾ ਕਰਕੇ ਜਬਰੀ ਵਸੂਲੀ ਕਰਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸਥਾਨਕ ਅਦਾਲਤ ਨੇ ਸੱਤ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 2 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਜਿਨ੍ਹਾਂ ਦੋਸ਼ੀਆਂ ਨੂੰ ਸਜ਼ਾ ਹੋਈ ਹੈ, ਉਨ੍ਹਾਂ ‘ਚ ਕਾਰੋਬਾਰੀ ਦਾ ਬੇਟਾ ਅਤੇ ਬੇਟੀ ਵੀ ਸ਼ਾਮਲ ਹਨ।
ਇਹ ਸਜ਼ਾ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਸੁਣਾਈ ਹੈ। ਵਰਨਣਯੋਗ ਹੈ ਕਿ ਇਹ ਅਪਰਾਧ ਸੂਬੇ ਵਿੱਚ ਉਸ ਸਮੇਂ ਦੇ ਸਭ ਤੋਂ ਘਿਨਾਉਣੇ ਅਪਰਾਧਾਂ ਵਿੱਚੋਂ ਇੱਕ ਸੀ, ਜਿਸ ਵਿੱਚ ਇੱਕ ਉੱਘੇ ਉਦਯੋਗਪਤੀ ਦੇ ਪੁੱਤਰ ਨੂੰ ਅਗਵਾ ਕਰਕੇ ਉਸਦੀ ਸੁਰੱਖਿਅਤ ਰਿਹਾਈ ਲਈ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ

Leave a Reply

Your email address will not be published. Required fields are marked *