ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੇ ਏਐਸਆਈ ਦੀ ਮੌਤ
ਜਲੰਧਰ, 1 ਅਕਤੂਬਰ,ਬੋਲੇ ਪੰਜਾਬ ਬਿਊਰੋ :
ਜੰਡਿਆਲਾ-ਬੰਡਾਲਾ ਰੋਡ ‘ਤੇ ਸਕੂਲ ਬੱਸ ਨਾਲ ਬਾਈਕ ਦੀ ਟੱਕਰ ਹੋ ਜਾਣ ਨਾਲ ਪੰਜਾਬ ਪੁਲਿਸ ਦੇ ਏ.ਐਸ.ਆਈ. ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੇ ਜੰਡਿਆਲਾ ਪੁਲੀਸ ਚੌਕੀ ਦੇ ਇੰਚਾਰਜ ਏ.ਐਸ.ਆਈ. ਅਵਤਾਰ ਸਿੰਘ ਕੂਨਰ ਨੇ ਦੱਸਿਆ ਕਿ ਮਿ੍ਤਕ ਪੁਲਿਸ ਮੁਲਾਜ਼ਮ ਦੀ ਪਹਿਚਾਣ ਰਾਮ ਸਰਨ ਦਾਸ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਬੰਡਾਲਾ, ਥਾਣਾ ਨੂਰਮਹਿਲ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਮ੍ਰਿਤਕ ਏ.ਐਸ.ਆਈ. ਦੀ ਉਮਰ 55 ਸਾਲ ਸੀ ਅਤੇ ਉਹ ਫਗਵਾੜਾ ਵਿੱਚ ਪੰਜਾਬ ਪੁਲੀਸ ਦੀ ਗਸ਼ਤ ਬੀਟ ਵਿੱਚ ਤਾਇਨਾਤ ਸੀ। ਹਾਦਸੇ ਸਮੇਂ ਉਹ ਜੰਡਿਆਲਾ ਤੋਂ ਆਪਣੇ ਘਰ ਬੰਡਾਲਾ ਵੱਲ ਜਾ ਰਿਹਾ ਸੀ।ਜਦੋਂ ਉਹ ਨਿਰੰਕਾਰੀ ਭਵਨ ਜੰਡਿਆਲਾ ਨੇੜੇ ਪਹੁੰਚਿਆ ਤਾਂ ਉਸ ਦੀ ਬਾਈਕ ਦੀ ਇੱਕ ਨਿੱਜੀ ਸਕੂਲ ਦੀ ਬੱਸ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।