ਮੁਹਾਲੀ: ਗਠੀਏ ਦੀ ਬਿਮਾਰੀ ਸਬੰਧੀ ਦੇਸ਼ ਭਰ ਦੇ ਡਾਕਟਰਾਂ ਨੇ ਸਿਰ ਜੋੜੇੇ

ਹੈਲਥ ਚੰਡੀਗੜ੍ਹ ਪੰਜਾਬ

ਮੁਹਾਲੀ: ਗਠੀਏ ਦੀ ਬਿਮਾਰੀ ਸਬੰਧੀ ਦੇਸ਼ ਭਰ ਦੇ ਡਾਕਟਰਾਂ ਨੇ ਸਿਰ ਜੋੜੇੇ

ਮੋਹਾਲੀ, 01 ਅਕਤੂਬਰ,ਬੋਲੇ ਪੰਜਾਬ ਬਿਊਰੋ :

ਇੰਡੀਅਨ ਰਾਇਮੈਟੋਲੋਜੀ ਐਸੋਸੀਏਸ਼ਨ (ਆਈਆਰਏ) ਦੀ ਅਗਵਾਈ ਹੇਠ ਮੈਡੀਸਨ ਵਿਭਾਗ, ਏਆਈਐਮਐਸ ਮੋਹਾਲੀ ਨੇ ਰਾਇਮੇਟੋਲੋਜੀ ਨੂੰ ਸਮਰਪਿਤ ਇੱਕ ਦਿਨਾ ਵਰਕਸ਼ਾਪ ਕਰਵਾਈ। ਇਸ ਸਮਾਗਮ ਵਿੱਚ ਦੇਸ਼ ਭਰ ਦੇ ਡਾਕਟਰਾਂ, ਸਿਹਤ ਸੰਭਾਲ ਪ੍ਰੈਕਟੀਸ਼ਨਰਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਸਮੇਤ 175 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।

ਵਰਕਸ਼ਾਪ ਦੀ ਸ਼ੁਰੂਆਤ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਚਾਰ ਗੋਸ਼ਟੀਆਂ ਵੱਖ ਵੱਖ ਬੀਮਾਰੀਆਂ ਬਾਰੇ ਨਵੀਂ ਸਮਝ ਅਤੇ ਗਿਆਨ ਦੇ ਕੇ ਜਾਂਦੀਆਂ ਹਨ, ਜੋ ਮੈਡੀਕਲ ਦੇ ਵਿਦਿਆਰਥੀਆਂ ਅਤੇ ਮੈਡੀਕਲ ਪੇਸ਼ੇਵਰਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਡਾ. ਅਸ਼ੀਸ਼ ਗੋਇਲ, ਆਰਗੇਨਾਈਜ਼ਿੰਗ ਚੇਅਰਮੈਨ, ਡਾ. ਅਸ਼ੀਸ਼ ਜਿੰਦਲ, ਆਰਗੇਨਾਈਜ਼ਿੰਗ ਸਕੱਤਰ, ਨੇ ਪ੍ਰੋਗਰਾਮ ਦੀ ਆਨ ਦੀ ਮੇਜ਼ਬਾਨੀ ਕਰਦਿਆਂ ਕਿਹਾ ਕਿ ਇਸ ਮਹੱਤਵਪੂਰਨ ਵਰਕਸ਼ਾਪ ਨੇ ਰਾਇਮੈਟੋਲੋਜੀ ਦੇ ਖੇਤਰ ਦੀਆਂ ਕੁਝ ਸਭ ਤੋਂ ਪ੍ਰਸਿੱਧ ਸ਼ਖਸੀਅਤਾਂ ਨੂੰ ਇਕੱਠਾ ਕੀਤਾ ਹੈ।

ਸਮਾਗਮ ਦੇ ਮੁੱਖ ਬੁਲਾਰਿਆਂ ਵਿੱਚ ਇੰਦਰਪ੍ਰਸਥ ਅਪੋਲੋ, ਨਵੀਂ ਦਿੱਲੀ ਤੋਂ ਪ੍ਰੋ: ਰੋਹਿਣੀ ਹਾਂਡਾ, ਪੀਜੀਆਈ ਚੰਡੀਗੜ੍ਹ ਤੋਂ ਪ੍ਰੋ: ਅਮਨ ਸ਼ਰਮਾ, ਡਾ: ਵੇਦ ਚਤੁਰਵੇਦੀ ਅਤੇ ਡਾ: ਬਿਮਲੇਸ਼ ਧਰ ਪਾਂਡੇ ਸਮੇਤ ਹੋਰ ਪ੍ਰਮੁੱਖ ਮਾਹਿਰ ਸ਼ਾਮਲ ਸਨ। ਉਨ੍ਹਾਂ ਦੇ ਭਾਸ਼ਣਾਂ ਨੇ ਅਡਵਾਂਸਡ ਡਾਇਗਨੌਸਟਿਕ ਤਕਨੀਕਾਂ, ਉਭਰ ਰਹੇ ਇਲਾਜਾਂ, ਅਤੇ ਗੁੰਝਲਦਾਰ ਗਠੀਏ ਦੀਆਂ ਸਥਿਤੀਆਂ ਦੇ ਪ੍ਰਬੰਧਨ ਲਈ ਅਤਿ-ਆਧੁਨਿਕ ਪਹੁੰਚਾਂ ਬਾਰੇ ਡੂੰਘੀ ਸਮਝ ਪ੍ਰਦਾਨ ਕੀਤੀ।

Leave a Reply

Your email address will not be published. Required fields are marked *