ਪੰਜਾਬ ‘ਚ 2 ਦਿਨ ਸਰਕਾਰੀ ਛੁੱਟੀ, ਦਫ਼ਤਰ, ਸਕੂਲ-ਕਾਲਜ ਤੇ ਬੈਂਕ ਵੀ ਰਹਿਣਗੇ ਬੰਦ

ਚੰਡੀਗੜ੍ਹ ਪੰਜਾਬ

ਪੰਜਾਬ ‘ਚ 2 ਦਿਨ ਸਰਕਾਰੀ ਛੁੱਟੀ, ਦਫ਼ਤਰ, ਸਕੂਲ-ਕਾਲਜ ਤੇ ਬੈਂਕ ਵੀ ਰਹਿਣਗੇ ਬੰਦ

ਚੰਡੀਗੜ੍ਹ 30 ਸਤੰਬਰ ,ਬੋਲੇ ਪੰਜਾਬ ਬਿਊਰੋ :

ਪੰਜਾਬ ਸਰਕਾਰ ਵੱਲੋਂ ਜਾਰੀ ਸਰਕਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਜਿਸ ਕਾਰਨ ਸਰਕਾਰੀ ਦਫ਼ਤਰ, ਸਕੂਲ-ਕਾਲਜ ਤੇ ਬੈਂਕ ਬੰਦ ਰਹਿਣਗੇ। ਦਰਅਸਲ 2 ਅਕਤੂਬਰ ਬੁੱਧਵਾਰ ਨੂੰ ਗਾਂਧੀ ਜੈਅੰਤੀ ਤੇ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਹੈ। ਇਸ ਦੇ ਨਾਲ ਹੀ ਨਵਰਾਤਰੀ ਕਲਸ਼ ਸਥਾਪਨਾ ਵੀ ਤਿੰਨ ਅਕਤੂਬਰ ਨੂੰ ਹੀ ਹੋਵੇਗੀ। ਪੂਰੇ ਅਕਤੂਬਰ ਮਹੀਨੇ ‘ਚ ਕਈ ਵੱਡੇ ਤਿਉਹਾਰ ਜਿਵੇਂ ਦੁਸਹਿਰਾ, ਵਾਲਮੀਕਿ ਜੈਅੰਤੀ ਤੇ ਦੀਵਾਲੀ ਵਰਗੇ ਤਿਉਹਾਰ ਆ ਰਹੇ ਹਨ। 2 ਅਕਤੂਬਰ ਨੂੰ ਜਨਤਕ ਛੁੱਟੀ ਕਾਰਨ ਬੈਂਕ, ਸਰਕਾਰੀ ਦਫ਼ਤਰ ਤੇ ਸਕੂਲ-ਕਾਲਜ ਬੰਦ ਰਹਿਣਗੇ ਜਦਕਿ 3 ਅਕਤੂਬਰ ਨੂੰ ਰਾਜਸਥਾਨ ਤੇ ਪੰਜਾਬ ‘ਚ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।