ਪੈਸੇ ਦੇ ਬਲਬੂਤੇ ਪੰਚਾਇਤ ਚੋਣਾਂ ਵਿੱਚ ਸਰਬਸੰਮਤੀ ਖ਼ਰੀਦਣਾ ਇਕ ਜਮਹੂਰੀਅਤ ਵਿਰੋਧੀ ਰੁਝਾਨ – ਲਿਬਰੇਸ਼ਨ

ਚੰਡੀਗੜ੍ਹ ਪੰਜਾਬ


ਚੋਣ ਕਮਿਸ਼ਨ ਤੁਰੰਤ ਕਾਰਵਾਈ ਕਰੇ , ਜਾਗਰਤ ਲੋਕ ਅਜਿਹੀਆਂ ਅਖੌਤੀ ਸਰਬਸੰਮਤੀਆਂ ਖਿਲਾਫ ਚੋਣਾਂ ਲੜਨ


ਮਾਨਸਾ, 30 ਸਤੰਬਰ ਬੋਲੇ ਪੰਜਾਬ ਬਿਊਰੋ :


ਚਿੱਟੇ ਤੇ ਕਾਲੇ ਧਨ ਅੰਨ੍ਹੀ ਵਰਤੋਂ ਜ਼ਰੀਏ ਕੁਝ ਮੋਟੇ ਧਨਾਢਾਂ ਵਲੋਂ ਪੰਚਾਇਤੀ ਚੋਣਾਂ ਪਿੰਡਾਂ ਵਿੱਚ ਵੋਟ ਤੰਤਰ ਨੂੰ ਨੰਗੇ ਚਿੱਟੇ ਧਨਤੰਤਰ ਵਿੱਚ ਬਦਲ ਦੇਣ ਦੇ ਮਾੜੇ ਰੁਝਾਨ ਦੀ ਸਖ਼ਤ ਨਿੰਦਾ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਖੌਤੀ ਸਰਬਸੰਮਤੀ ਖਰੀਦ ਕੇ ਸਰਪੰਚ ਬਣਨ ਲਈ ਦੋ ਕਰੋੜ ਦੀ ਬੋਲੀ ਲਾਉਣ ਵਾਲੇ ਪਿੰਡ ਹਰਦੋਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਬੀਜੇਪੀ ਸਮਰਥਕ ਆਤਮਾ ਸਿੰਘ ਦੀ ਆਮਦਨ ਅਤੇ ਕਾਰੋਬਾਰ ਦੀ ਮੁਕੰਮਲ ਜਾਂਚ ਕਰਵਾਈ ਜਾਵੇ।
ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਸ ਰੁਝਾਨ ਨੂੰ ਨਾ ਰੋਕਿਆ ਗਿਆ, ਤਾਂ ਆਮ ਜਨਤਾ ਨੂੰ ਮਿਲਿਆ ਵੋਟ ਦਾ ਸੰਵਿਧਾਨਕ ਹੱਕ ਬੇਅਰਥ ਹੋ ਕੇ ਰਹਿ ਜਾਵੇਗਾ। ਆਮਦਨ ਦੇ ਸ਼ੱਕੀ ਸੋਮਿਆਂ ਵਾਲੇ ਲੋਕ ਪੈਸੇ ਦੇ ਬਲ ਉਤੇ ਸਿਰਫ ਪਿੰਡ ਦੀਆਂ ਵੋਟਾਂ ਹੀ ਨਹੀਂ ਖਰੀਦ ਰਹੇ, ਬਲਕਿ ਬੀਜੇਪੀ ਦਾ ਦੋ ਕਰੋੜ ਦੀ ਬੋਲੀ ਦੇਣ ਵਾਲੇ ਸਰਪੰਚੀ ਦਾ ਦਾਅਵੇਦਾਰ ਆਤਮਾ ਸਿੰਘ ਕੈਮਰੇ ਸਾਹਮਣੇ ਖੁੱਲੇਆਮ ਕਹਿ ਰਿਹਾ ਹੈ ਕਿ ਜੇਕਰ ਕੋਈ ਹੋਰ ਮੁਕਾਬਲੇ ਵਿਚ ਆਇਆ, ਤਾਂ ਮੈਂ ਬੋਲੀ ਹੋਰ ਵਧਾ ਸਕਦਾ ਹਾਂ, ਪਰ ਮੇਰੀ ਸ਼ਰਤ ਹੈ ਕਿ ਮੇਰੂ ਸਰਪੰਚ ਬਣਨ ਦੀ ਸੂਰਤ ਵਿੱਚ ਪਿੰਡ ਦੇ ਸਾਰੇ ਪੰਚ ਵੀ ਬੀਜੇਪੀ ਦੇ ਹੋਣਗੇ। ਮਤਲਬ ਸਾਫ ਹੈ ਕਿ ਉਹ ਸਿਰਫ ਸਰਪੰਚੀ ਨਹੀਂ, ਪਿੰਡ ਦੇ ਲੋਕਾਂ ਦੇ ਸਾਰੇ ਹੱਕਾਂ ਅਧਿਕਾਰਾਂ ਦਾ ਹੀ ਸੌਦਾ ਕਰ ਰਿਹਾ ਹੈ। ਇਸ ਦਾ ਅਰਥ ਹੈ ਕਿ ਪੈਸੇ ਸਾਹਮਣੇ ਇਮਾਨਦਾਰੀ, ਸਮਾਜ ਸੇਵਾ ਅਤੇ ਲੋਕ ਹਿੱਤੂ ਵਿਚਾਰਧਾਰਾ ਵਰਗੇ ਸਾਰੇ ਗੁਣ ਬੇਮਤਲਬ ਹੋ ਕੇ ਰਹਿ ਜਾਣਗੇ।
ਪਾਰਟੀ ਨੇ ਜਿਥੇ ਸੂਬਾਈ ਚੋਣ ਕਮਿਸ਼ਨ ਤੋਂ ਇਸ ਘਾਤਕ ਵਰਤਾਰੇ ਦਾ ਤੁਰੰਤ ਨੋਟਿਸ ਲੈਣ ਅਤੇ ਢੁਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਉਥੇ ਪਿੰਡਾਂ ਦੇ ਸਿਆਸੀ ਤੌਰ ‘ਤੇ ਜਾਗਰਤ ਇਮਾਨਦਾਰ ਅਤੇ ਨਿਡਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰੋਲ ਪੈਸੇ ਦੇ ਬਲ ‘ਤੇ ਥੋਪੀਆਂ ਜਾ ਰਹੀਆਂ ਅਜਿਹੀਆਂ ਅਖੌਤੀ ਸਰਬਸੰਮਤੀਆਂ ਨੂੰ ਚੁਣੌਤੀ ਦੇਣ ਲਈ ਅੱਗੇ ਆਉਣ ਅਤੇ ਜਿੱਤ ਹਾਰ ਦੀ ਪ੍ਰਵਾਹ ਕੀਤੇ ਬਿਨਾਂ ਕਾਗਜ਼ ਭਰ ਕੇ ਅਜਿਹੇ ਸੌਦੇਬਾਜਾਂ ਨੂੰ ਚੋਣ ਲੜਨ ਲਈ ਮਜ਼ਬੂਰ ਕਰ ਦੇਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।