ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ
ਜਲੰਧਰ 30 ਸਤੰਬਰ ,ਬੋਲੇ ਪੰਜਾਬ ਬਿਊਰੋ :
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਜਲੰਧਰ ਵਿਖੇ ਯੂਨੀਅਨ ਦੇ ਸਰਪ੍ਰਸਤ ਸ. ਹਾਕਮ ਸਿੰਘ ਤੇ ਮੁੱਖ ਸਲਾਹਕਾਰ ਸ. ਸੁਖਦੇਵ ਸਿੰਘ ਰਾਣਾ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਭਰ ਪੰਜਾਬ ਦੀਆਂ 15 ਤੋਂ ਵਧੀਕ ਜ਼ਿਲ੍ਹਾ ਇਕੱਈਆਂ ਅਤੇ ਸਜੱਗ ਲੈਕਚਰਾਰ ਸਾਥੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਇਸ ਮੀਟਿੰਗ ਵਿੱਚ ਯੂਨੀਅਨ ਵੱਲੋਂ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ|ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਵੱਲੋਂ ਯੂਨੀਅਨ ਦੀਆਂ ਗਤੀਵਿਧੀਆਂ ਸੰਬੰਧੀ ਰਿਪੋਰਟ ਪੜ੍ਹੀ ਗਈ ਤੇ ਸਮੂਹ ਅਹੁਦੇਦਾਰਾਂ ਨੂੰ ਯੂਨੀਅਨ ਦੀ ਮਜ਼ੁਦਾ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਯੂਨੀਅਨ ਦੀਆਂ ਭਵਿੱਖੀ ਨੀਤੀਆਂ ਦਾ ਖੁਲਾਸਾ ਕੀਤਾ ਗਿਆ|ਇਸ ਦੇ ਨਾਲ਼ ਹੀ ਉਹਨਾਂ ਵੱਲੋਂ ਸਰਪ੍ਰਸਤ ਸ ਹਾਕਮ ਸਿੰਘ ਦੇ ਸੁਝਾਅ ਅਨੁਸਾਰ ਯੂਨੀਅਨ ਦੀਆਂ ਚੋਣਾਂ ਨੇੜਲੇ ਭਵਿੱਖ ਵਿੱਚ ਕਰਵਾਉਣ ਦਾ ਮਤਾ ਹਾਊਸ ਸਾਹਮਣੇ ਰੱਖਿਆ ਜਿਸ ਤੇ ਯੂਨੀਅਨ ਦੀ ਅਗਲੀ ਮੀਟਿੰਗ ਵਿੱਚ ਚੋਣਾਂ ਦੇ ਐਲਾਨ ਬਾਰੇ ਫ਼ੈਸਲਾ ਲਿਆ ਗਿਆ|ਮੀਟਿੰਗ ਦਾ ਸੰਚਾਲਣ ਕਰਦਿਆਂ ਜਨਰਲ ਸਕੱਤਰ ਸ ਬਲਰਾਜ ਸਿੰਘ ਬਾਜਵਾ ਵੱਲੋਂ ਲੈਕਚਰਾਰ ਸਾਥੀਆਂ ਨੂੰ ਸਰਗਰਮੀ ਨਾਲ਼ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਮੁੱਚੇ ਵਰਗ ਵਿੱਚ ਯੂਨੀਅਨ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਪਹੁੰਚਾਉਣ ਲਈ ਕਿਹਾ|ਇਸ ਮੀਟਿੰਗ ਵਿੱਚ ਸਾਰੇ ਹਾਜਰ ਜ਼ਿਲ੍ਹਾ ਪ੍ਰਧਾਨ ਸ ਜਸਪਾਲ ਸਿੰਘ ਸੰਗਰੂਰ, ਜ਼ਿਲ੍ਹਾ ਪ੍ਰਧਾਨ ਸ. ਬਲਜੀਤ ਸਿੰਘ ਕਪੂਰਥਲਾ , ਸੂਬਾ ਮੀਤ ਪ੍ਰਧਾਨ ਸ ਗੁਰਪ੍ਰੀਤ ਸਿੰਘ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਸ ਜਗਤਾਰ ਸਿੰਘ ਸੈਦੋਕੇ ਮੋਗਾ, ਜ਼ਿਲ੍ਹਾ ਪ੍ਰਧਾਨ ਸ ਅਵਤਾਰ ਸਿੰਘ ਰੋਪੜ, ਜ਼ਿਲ੍ਹਾ ਪ੍ਰਧਾਨ ਸ ਅਮਰਜੀਤ ਸਿੰਘ ਵਾਲੀਆ ਪਟਿਆਲਾ, ਸੂਬਾ ਸਕੱਤਰ ਜਨਰਲ ਸ ਰਵਿੰਦਰਪਾਲ ਸਿੰਘ ਬੈੰਸ ਜਲੰਧਰ, ਜਨਰਲ ਸਕੱਤਰ ਸ੍ਰ ਇੰਦਰਜੀਤ ਸਿੰਘ ਹੁਸ਼ਿਆਰਪੁਰ,ਜਨਰਲ ਸਕੱਤਰ ਸ਼੍ਰੀ ਅਰੁਣ ਕੁਮਾਰ ਲੁਧਿਆਣਾ, ਜ਼ਿਲ੍ਹਾ ਪ੍ਰਧਾਨ ਸ੍ਰੀ ਵਿਵੇਕ ਕੁਮਾਰ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਸ੍ਰੀ ਕੌਸ਼ਲ ਸ਼ਰਮਾ ਵੱਲੋਂ ਸੰਬੋਧਨ ਕਰਦੇ ਹੋਏ ਲੈਕਚਰਾਰ ਵਰਗ ਦੇ ਵੱਖ ਵੱਖ ਮਸਲੇ ਯੂਨੀਅਨ ਦੇ ਧਿਆਨ ਵਿੱਚ ਲਿਆਂਦੇ ਗਏ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪ੍ਰਧਾਨ ਜੀ ਨੇ ਨੋਟ ਕੀਤਾ ਅਤੇ ਏਜੰਡੇ ਵਿੱਚ ਸ਼ਾਮਲ ਕਰਨ ਦਾ ਭਰੋਸਾ ਦਿੱਤਾ|ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਣਾ ਨੇ ਯੂਨੀਅਨ ਨੂੰ ਮਜ਼ਬੂਤ ਕਰਨ ਲਈ ਨਿੱਜੀ ਸੰਪਰਕ ਰੱਖਣ ਤੇ ਜ਼ੋਰ ਦਿੱਤਾ|ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਤੇ ਗੈਸਾ ਦੇ ਜਨਰਲ ਸਕੱਤਰ ਨੇ ਆਪਣੀ ਸ਼ਖ਼ਸੀਅਤ ਵਿੱਚ ਸਹਿਜ ਤੇ ਠਰੰਮਾ ਲਿਆਉਣ ਲਈ ਪ੍ਰੇਰਿਤ ਕੀਤਾ| ਯੂਨੀਅਨ ਦੇ ਖਜਾਨਚੀ ਸ੍ਰੀ ਰਾਮਵੀਰ ਜੀ ਨੇ ਵਿੱਤ ਸੰਬੰਧੀ ਯੂਨੀਅਨ ਮੈਂਬਰਾਂ ਨੂੰ ਜਾਣਕਾਰੀ ਦਿੱਤੀ|ਇਸ ਮੀਟਿੰਗ ਸੰਬੰਧੀ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੇਵਾ ਨਿਯਮਾਂ ਵਿੱਚ ਸੋਧ, ਪਦ ਉਨਤੀਆਂ, ਮਾਸਟਰ ਕਾਡਰ ਤੋਂ ਪਦ ਉਨਤ ਹੋਏ ਲੈਕਚਰਾਰ ਨੂੰ ਸਟੇਸ਼ਨ ਅਲਾਟਮੈਂਟ, ਤਨਖਾਹ ਅਨਾਮਲੀਆਂ, ਰਿਵਰਸ਼ਨ ਅਧੀਨ ਲੈਕਚਰਾਰਾ ਦੀਆਂ ਏ ਸੀ ਪੀ ਦੀਆਂ ਮੁਸ਼ਕਿਲਾਂ, ਨਵ ਨਿਯੁਕਤ ਲੈਕਚਰਾਰਾ ਦੀਆਂ ਤਨਖਾਹਾਂ ਦੇ ਮਸਲੇ, 2008 ਵਿੱਚ ਪਦ ਉਨਤ ਹੋਏ ਲੈਕਚਰਾਰਾ ਦੀਆਂ ਸਮੱਸਿਆਵਾਂ, ਸਰਕਾਰ ਵੱਲੋਂ ਕੱਟੇ ਗਏ ਭੱਤਿਆ ਦੀ ਮੰਗ, ਤਨਖਾਹ ਕਮਿਸ਼ਨ ਨੂੰ ਲਾਗੂ ਕਰਨਾ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀਆਂ ਵਧਾਈਆਂ ਗਈਆਂ ਫੀਸਾਂ, ਬੋਰਡ ਵੱਲੋਂ ਮਾਣਭੱਤੇ ਨਾ ਦੇਣਾ ਆਦਿ ਉੱਤੇ ਭਖਵੀਂ ਬਹਿਸ ਤੇ ਚਰਚਾ ਕੀਤੀ ਗਈ| ਇਸ ਮੀਟਿੰਗ ਵਿੱਚ ਸ. ਹਰਜੀਤ ਸਿੰਘ ਬਲਾੜ੍ਹੀ ਲੁਧਿਆਣਾ , ਸ੍ਰੀ ਹਿਤੇਸ਼ ਸ਼ਰਮਾ ਜਲੰਧਰ , ਸ ਬਹਾਦੁਰ ਸਿੰਘ ਸੰਧੂ ਜਲੰਧਰ , ਸ ਜਤਿੰਦਰ ਸਿੰਘ ਗੁਰਦਾਸਪੁਰ, ਸ੍ਰੀ ਪਰਮਿੰਦਰ ਕੁਮਾਰ ਸੰਗਰੂਰ, ਸ੍ਰੀ ਹਰਮੰਦਰ ਸਿੰਘ ਬਠਿੰਡਾ, ਸ੍ਰੀ ਪੁਸ਼ਪੇਸ਼ ਕੁਮਾਰ ਬਠਿੰਡਾ,ਸ ਹਰਕਮਲ ਸਿੰਘ ਬਠਿੰਡਾ, ਸ. ਦਿਲਬਾਗ ਸਿੰਘ ਮੋਗਾ, ਸ੍ਰੀ ਰਕੇਸ਼ ਸ਼ਪਠਾਣੀਆਂ, ਸ੍ਰੀ ਵਿਕਾਸ ਕਪੂਰ, ਸ੍ਰੀ ਸਤੀਸ਼ ਸ਼ਰਮਾ ਪਠਾਨਕੋਟ, ਸ੍ਰੀ ਜਸਵੀਰ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ ਮੌਜ਼ੂਦ ਸਨ।