ਮਾਨਸਾ: ਸੀ. ਐਸ. ਆਰ. ਦੇ ਖੇਤਰ ’ਚ ਛਾਇਆ ਟੀ.ਐੱਸ.ਪੀ.ਐੱਲ ਵੇਦਾਂਤਾ ਪਾਵਰ ਲਿਮਟਿਡ

ਚੰਡੀਗੜ੍ਹ ਪੰਜਾਬ

ਮਾਨਸਾ: ਸੀ. ਐਸ. ਆਰ. ਦੇ ਖੇਤਰ ’ਚ ਛਾਇਆ ਟੀ.ਐੱਸ.ਪੀ.ਐੱਲ ਵੇਦਾਂਤਾ ਪਾਵਰ ਲਿਮਟਿਡ

ਮਾਨਸਾ, 30 ਸਤੰਬਰ ,ਬੋਲੇ ਪੰਜਾਬ ਬਿਊਰੋ :

ਪੰਜਾਬ ਦੇ ਸਭ ਤੋਂ ਵੱਡੇ ਸੁਪਰ ਥਰਮਲ ਪਲਾਂਟ ਟੀ.ਐੱਸ.ਪੀ.ਐੱਲ. (ਤਲਵੰਡੀ ਸਾਬੋ ਪਾਵਰ ਲਿਮਟਿਡ) ਨੂੰ ਸਫਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨਿਭੁੳਣ ਦੇ ਸਫਲ ਉਪਰਾਲਿਆਂ ਲਈ ਤਿੰਨ ਨਾਮੀ ਪੁਰਸਕਾਰਾਂ ਨਾਲ ਨਵਾਜਿਆ ਗਿਆ ਹੈ। ਇਹ ਪੁਰਸਕਾਰ ਟੀ.ਐੱਸ.ਪੀ.ਐੱਲ. ਦੀ ਸਮਾਜਿਕ ਪ੍ਰਭਾਵ ਪੈਦਾ ਕਰਨ ਅਤੇ ਸਥਾਈ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਨੂੰ ਦਰਸਾਉਂਦੇ ਹਨ। ਟੀਐਸਪੀਐਲ ਨੂੰ ਸਭ ਤੋਂ ਪਹਿਲਾ ਅਤੇ ਅਹਿਮ ਸੀਐਸਆਰ ਹੈਲਥ ਇੰਪੈਕਟ ਪੁਰਸਕਾਰ 2024 ਹੈ ਜੋ ਸਮਾਜ ਲਈ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਸਮਰਪਿਤ ਹੈ। ਟੀ.ਐੱਸ.ਪੀ.ਐੱਲ ਵੱਲੋਂ ਸਰਕਾਰੀ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਦੰਦਾਂ ਦੀ ਜਾਂਚ, ਸਿਹਤ ਅਤੇ ਅੱਖਾਂ ਦੇ ਜਾਂਚ ਕੈਂਪਾਂ ਤੋਂ ਇਲਾਵਾ ਜਿਲ੍ਹੇ ਦੇ ਸਿਵਲ ਹਸਪਤਾਲ ’ਚ ਵੀ ਅਹਿਮ ਯੋਗਦਾਨ ਪਾਇਆ ਹੈ ਜਿਸ ਨਾਲ 12 ਪਿੰਡਾਂ ਦੇ 20ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ’ਤੇ ਸਕਾਰਾਤਮਕ ਪ੍ਰਭਾਵ ਪਿਆ ਹੈ।

ਇਸੇ ਤਰਾਂ ਹੀ ਦੂਸਰਾ ਪੁਰਸਕਾਰ ਟੀ.ਐੱਸ.ਪੀ.ਐੱਲ. ਗ੍ਰਾਮ ਨਿਰਮਾਣ ਪ੍ਰੋਜੈਕਟ ਲਈ ਹੈ ਜੋ ਪਿੰਡਾਂ ਵਿੱਚ ਸ਼ਹਿਰ ਵਾਲੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਸਮਾਜਿਕ ਧਾਰਨਾ ਦਾ ਨਿਰਮਾਣ ਕਰਦਾ ਹੈ। ਇਸ ਵਿੱਚ ਪਾਰਕ, ਵਿਸ਼ਰਾਮ-ਘਰ, ਕਮਿਊਪਨਟੀ ਸੈਂਟਰ, ਟਰੈਫਿਕ ਮਿਰਰ, ਕੰਕਰੀਟ ਦੇ ਬੈਂਚ ਅਤੇ ਸੋਲਰ ਪਾਵਰ ਵਾਲੀਆਂ ਸਟਰੀਟ ਲਾਈਟਾਂ ਸ਼ਾਮਿਲ ਹਨ। ਇਨ੍ਹਾਂ ਉਪਰਾਲਿਆਂ ਰਾਹੀਂ ਟੀ.ਐੱਸ.ਪੀ.ਐੱਲ ਨੇ ਮਾਨਸਾ-ਬਠਿੰਡਾ ਖੇਤਰ ਦੇ 35 ਹਜ਼ਾਰ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਟੀਐਸਪੀਐਲ ਨੂੂੰ ਮਿਲਿਆ ਤੀਸਰਾ ਤੇ ਇਸ ਸਾਲ ਦਾ ਸਭ ਤੋਂ ਅਹਿਮ ਪੁਰਸਕਾਰ ਖੇਤੀ ਖੇਤਰ ਨੂੰ ਲਾਹੇਵੰਦ ਬਨਾਉਣ ਲਈ ਦਿਸ਼ਾ ਪ੍ਰਜੈਕਟ ਨੂੰ ਸਫਲਤਾਪੂਰਵਕ ਚਲਾਉਣਾ ਹੈ। ਟੀਐਸਪੀਐਲ ਨੇ 26 ਪਿੰਡਾਂ ਦੇ ਢਾਈ ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਕੁਦਰਤੀ ਖੇਤੀ, ਝੋਨੇ ਦੀ ਕਾਸ਼ਤ, ਖੇਤੀ ਉਦਯੋਗ ਵਿਕਾਸ ਅਤੇ ਹੋਰ ਕਈ ਕਾਰਜਾਂ ਰਾਹੀਂ ਟੀਐਸਪੀਐਲ ਨੇ ਅੰਨਦਾਤੇ ਦੀ ਸਹਾਇਤਾ ਕੀਤੀ ਹੈ ਤਾਂ ਜੋ ਕਿਸਾਨ ਇੱਕ ਰਣਨੀਤਿਕ ਅਤੇ ਸਥਾਈ ਢੰਗ ਨਾਲ ਅੱਗੇ ਵਧ ਸਕਣ।

ਟੀਐਸਪੀਐਲ ਦੇ ਸੀਓਓ ਪੰਕਜ਼ ਸ਼ਰਮਾ ਨੇ ਕਿਹਾ ਕਿ ਸਾਨੂੰ ਇਹ ਨਾਮਵਾਰ ਪੁਰਸਕਾਰ ਮਿਲਣ ’ਤੇ ਬੇਹੱਦ ਸਨਮਾਨ ਮਹਿਸੂਸ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਪੁਰਸਕਾਰ ਟੀਐਪੀਐਲ ਟੀਮ ਵੱਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਅਤੇ ਪੰਜਾਬ ਵਿੱਚ ਸਕਾਰਾਤਮਕਤਾ ਪੈਦਾ ਕਰਨ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ। ਸਾਡੇ ਇਹ ਪ੍ਰੋਗਰਾਮ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਸਾਡੇ ਸਮਾਜ ਵਿੱਚ ਸਥਾਈ ਵਿਕਾਸ ਨੂੰ ਅੱਗੇ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ ਅਤੇ ਇਹ ਇਨਾਮ ਸਾਡੇ ਉੱਤਮ ਉਪਰਾਲਿਆਂ ਨੂੰ ਜਾਰੀ ਰੱਖਣ ਲਈ ਸਾਨੂੰ ਮਜ਼ਬੂਤੀ ਦਿੰਦੇ ਹਨ।ਟੀ.ਐੱਸ.ਪੀ.ਐੱਲ. ਦੇ ਉਪਰਾਲੇ ਮਹਿਲਾ ਸਸ਼ਕਤੀਕਰਨ, ਬੱਚਿਆਂ ਦੀ ਸਿੱਖਿਆ, ਕਿਸਾਨਾਂ ਦੀ ਵਿਕਾਸ ਅਤੇ ਸਮਾਜ ਦੀ ਉੱਨਤੀ ਤੇ ਕੇਂਦ੍ਰਿਤ ਹਨ। ਵੱਖ-ਵੱਖ ਪ੍ਰੋਜੈਕਟਾਂ ਅਤੇ ਭਾਗੀਦਾਰੀਆਂ ਰਾਹੀਂ, ਟੀ.ਐੱਸ.ਪੀ.ਐੱਲ. ਦਾ ਉਦੇਸ਼ ਬਠਿੰਡਾ ਅਤੇ ਮਾਨਸਾ ਦੇ ਖੇਤਰ ਵਿੱਚ ਲੰਬੇ ਸਮੇਂ ਲਈ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ ਹੈ। ਉਹਨਾਂ ਟੀਐਸਪੀਐਲ ਤਰਫੋਂ ਆਪਣੇ ਸਟੇਕਹੋਲਡਰਾਂ, ਭਾਗੀਦਾਰਾਂ ਅਤੇ ਸਮੁਦਾਇਕ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *