ਸੰਗਰੂਰ ‘ਚ 9 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਮਾਂ ਨੇ ਮਤਰੇਏ ਪਿਓ ‘ਤੇ ਲਾਏ ਕਤਲ ਦੇ ਇਲਜ਼ਾਮ
ਸੰਗਰੂਰ, 29 ਸਤੰਬਰ,ਬੋਲੇ ਪੰਜਾਬ ਬਿਊਰੋ :
ਸੰਗਰੂਰ ਵਿਖੇ ਮਤਰੇਏ ਪਿਓ ਉਤੇ ਆਪਣੀ ਕਰੀਬ 9 ਸਾਲਾ ਧੀ ਦੀ ਹੱਤਿਆ ਕਰਨ ਦੇ ਦੋਸ਼ ਲੱਗੇ ਹਨ। ਮ੍ਰਿਤਕ ਬੱਚੀ ਦੀ ਮਾਂ ਨੇ ਦੱਸਿਆ ਕਿ ਮੇਰਾ ਦੂਜਾ ਪਤੀ ਮੇਰੀ ਪਹਿਲੇ ਵਿਆਹ ਤੋਂ ਪੈਦਾ ਹੋਈ ਬੇਟੀ ਨੂੰ ਪਸੰਦ ਨਹੀਂ ਕਰਦਾ ਸੀ।ਉਸ ਨੇ ਦੱਸਿਆ ਕਿ ਮੇਰੀ ਬੇਟੀ ਹਰ ਰੋਜ਼ 6 ਵਜੇ ਤੋਂ 7 ਵਜੇ ਤੱਕ ਸਕੇਟਿੰਗ ਕਰਨ ਲਈ ਜਾਂਦੀ ਸੀ। ਕੱਲ੍ਹ ਵੀ ਜਦੋਂ ਸਕਿਟਿੰਗ ਕਰਨ ਲਈ ਗਈ ਤਾਂ ਮੈਂ ਆਪਣੇ ਪਤੀ ਨੂੰ ਵਾਰ-ਵਾਰ ਫੋਨ ਕੀਤਾ ਅਤੇ ਉਨ੍ਹਾਂ ਦੇ ਘਰ ਨਾ ਪਹੁੰਚਣ ਬਾਰੇ ਪੁੱਛਿਆ। ਉਸ ਦੇ ਪਤੀ ਨੇ ਕਿਹਾ ਕਿ ਅਸੀਂ ਬਾਜ਼ਾਰ ਵਿੱਚ ਥੋੜ੍ਹਾ ਕੰਮ ਕਰ ਰਹੇ ਹਾਂ ਅਤੇ ਕੰਮ ਕਰਕੇ ਘਰ ਪਹੁੰਚਾਂਗੇ। ਪਤੀ ਨੇ ਕਿਹਾ ਕਿ ਸੀ ਕਿ ਕੁੜੀ ਨੂੰ ਰਸਤੇ ਵਿਚੋਂ ਪਿੱਜ਼ਾ ਖਵਾ ਰਿਹਾ ਹਾਂ ਤੇ ਜੁਮੈਟਰੀ ਦਿਵਾਉਣੀ ਹੈ।
ਜਦੋਂ ਉਹ ਕਾਫੀ ਦੇਰ ਤੱਕ ਘਰ ਨਾ ਪਹੁੰਚੇ ਤਾਂ ਫਿਰ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ ਤਾਂ ਉਸ ਨੇ ਮੈਨੂੰ ਕਿਹਾ ਕਿ ਜਲਦੀ ਆ ਜਾ ਧੀ ਦੀ ਸਿਹਤ ਖ਼ਰਾਬ ਹੋ ਗਈ ਹੈ। ਜਦੋਂ ਉਹ ਹਸਪਤਾਲ ਪਹੁੰਚੀ ਤਾਂ ਡਾਕਟਰਾਂ ਵੱਲੋਂ ਉਸ ਦੀ ਬੇਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।ਉਸ ਨੇ ਕਿਹਾ ਕਿ ਮੇਰੇ ਪਤੀ ਵੱਲੋਂ ਹੀ ਬੇਟੀ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਹੈ।