ਸ਼ਰਾਬ ਤਸਕਰ ਵਲੋਂ ਕਾਰ ਨਾਲ ਕੁਚਲ ਕੇ ਪੁਲਿਸ ਕਾਂਸਟੇਬਲ ਦੀ ਹੱਤਿਆ

ਚੰਡੀਗੜ੍ਹ ਨੈਸ਼ਨਲ ਪੰਜਾਬ

ਸ਼ਰਾਬ ਤਸਕਰ ਵਲੋਂ ਕਾਰ ਨਾਲ ਕੁਚਲ ਕੇ ਪੁਲਿਸ ਕਾਂਸਟੇਬਲ ਦੀ ਹੱਤਿਆ


ਨਵੀਂ ਦਿੱਲੀ, 29 ਸਤੰਬਰ,ਬੋਲੇ ਪੰਜਾਬ ਬਿਊਰੋ :


ਦਿੱਲੀ ਦੇ ਨੰਗਲੋਈ ਇਲਾਕੇ ‘ਚ ਸ਼ਰਾਬ ਸਪਲਾਈ ਕਰਨ ਵਾਲੇ ਤਸਕਰ ਨੇ ਇੱਕ ਪੁਲਿਸ ਕਾਂਸਟੇਬਲ ਨੂੰ ਕਾਰ ਨੇ ਕੁਚਲ ਦਿੱਤਾ। ਇਸ ਘਟਨਾ ਵਿੱਚ ਕਾਂਸਟੇਬਲ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੰਦੀਪ ਵਜੋਂ ਹੋਈ ਹੈ ਜੋ ਨੰਗਲੋਈ ਥਾਣੇ ਵਿੱਚ ਤਾਇਨਾਤ ਸੀ।
ਕਾਂਸਟੇਬਲ ਸੰਦੀਪ ਨੂੰ ਸੂਚਨਾ ਮਿਲੀ ਸੀ ਕਿ ਸ਼ਰਾਬ ਸਪਲਾਈ ਕਰਨ ਵਾਲੇ ਦੀ ਕਾਰ ਆ ਰਹੀ ਹੈ ਤਾਂ ਉਸ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਰੋਕਣ ਦੀ ਬਜਾਏ ਸਪਲਾਇਰ ਨੇ ਕਾਂਸਟੇਬਲ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਤਾਂ ਬਰਾਮਦ ਕਰ ਲਈ ਹੈ ਪਰ ਕਾਰ ਵਿੱਚੋਂ ਸ਼ਰਾਬ ਬਰਾਮਦ ਨਹੀਂ ਹੋਈ। ਕਾਰ ਚਾਲਕ ਫਰਾਰ ਹੋ ਗਿਆ ਹੈ। ਘਟਨਾ ਰਾਤ ਕਰੀਬ 3 ਵਜੇ ਵਾਪਰੀ। ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਘਟਨਾ ਦੀ ਜਾਂਚ ‘ਚ ਜੁਟੇ ਹੋਏ ਹਨ।

Leave a Reply

Your email address will not be published. Required fields are marked *