ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਮੁਢਲਾ ਸਿਹਤ ਕੇਂਦਰ (ਪੀਐਚਸੀ)ਸੈਕਟਰ 56 ਵਿਖੇ ਟੀਬੀ ਦੇ ਮਰੀਜਾਂ ਨੂੰ ਹਾਈ ਪ੍ਰੋਟੀਨ ਡਾਈਟ ਦਿੱਤੀ ਗਈ

ਚੰਡੀਗੜ੍ਹ ਪੰਜਾਬ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਮੁਢਲਾ ਸਿਹਤ ਕੇਂਦਰ (ਪੀਐਚਸੀ)ਸੈਕਟਰ 56 ਵਿਖੇ ਟੀਬੀ ਦੇ ਮਰੀਜਾਂ ਨੂੰ ਹਾਈ ਪ੍ਰੋਟੀਨ ਡਾਈਟ ਦਿੱਤੀ ਗਈ

ਮੋਹਾਲੀ 28ਸਤੰਬਰ ,ਬੋਲੇ ਪੰਜਾਬ ਬਿਊਰੋ :


ਅੱਜ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਐਸ ਪੀ ਓਝਾ ਦੀ ਅਗਵਾਈ ਵਿੱਚ ਮੁਢਲਾ ਸਿਹਤ ਕੇਂਦਰ (ਪੀਐਚਸੀ) ਸੈਕਟਰ 56 ਮੋਹਾਲੀ ਵਿਖੇ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਟੀਬੀ ਦੇ 100 ਰੋਗੀਆ ਨੂੰ ਹਾਈ ਪ੍ਰੋਟੀਨ ਡਾਈਟ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਕਲੱਬ ਡਾਇਰੈਕਟਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਪਿਛਲੇ 18 ਮਹੀਨਿਆ ਤੋ ਟੀਬੀ ਦੇ ਮਰੀਜਾਂ ਨੂੰ ਹਰ ਮਹੀਨੇ ਹਾਈ ਪ੍ਰੋਟੀਨ ਡਾਈਟ ਲਗਾਤਾਰ ਮੁਹੱਈਆ ਕਰਵਾ ਰਿਹਾ ਜਿਸ ਵਿੱਚ ਹਰ ਇੱਕ ਮਰੀਜ ਨੂੰ ਮਹੀਨੇ ਦਾ ਰਾਸ਼ਨ ਦਿੱਤਾ ਜਾਦਾ ਹੈ ਤੇ ਮਰੀਜਾਂ ਤੋ ਉਹਨਾ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ।ਇਸ ਮੌਕੇ ਤੇ ਕਲੱਬ ਪ੍ਰਧਾਨ ਐਸ ਪੀ ਓਝਾ ਤੋ ਇਲਾਵਾ ਕਲੱਬ ਮੈਂਬਰ ਰਜਿੰਦਰ ਸਿੰਘ ਚੀਮਾ,ਦੀਪਕ ਵਰਮਾ, ਐਚ ਐਸ ਸੱਗੂ,ਸੁਖਜੀਤ ਸਿੰਘ ਸੁੱਖੀ, ਮਨਪ੍ਰੀਤ ਸਿੰਘ ਸਿੱਧੂ ਤੇ ਹਰਦੇਵ ਸਿੰਘ ਉੱਭਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *