ਮਾਸਿਕ ਇਕੱਤਰਤਾ ਵਿਚ ਵਿਛੜੇ ਮੈਂਬਰ ਨੂੰ ਯਾਦ ਕੀਤਾ

ਸਾਹਿਤ ਚੰਡੀਗੜ੍ਹ ਪੰਜਾਬ

ਮਾਸਿਕ ਇਕੱਤਰਤਾ ਵਿਚ ਵਿਛੜੇ ਮੈਂਬਰ ਨੂੰ ਯਾਦ ਕੀਤਾ

ਚੰਡੀਗੜ੍ਹ 28 ਸਤੰਬਰ ,ਬੋਲੇ ਪੰਜਾਬ ਬਿਊਰੋ :


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵਿਚ ਕੇਂਦਰ ਦੀ ਸੁਹਿਰਦ ਮੈਂਬਰ ਸਵ: ਕਿਰਨ ਬੇਦੀ ਜੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਯਾਦ ਕੀਤਾ ਗਿਆ ਜੋ ਕੁਝ ਦਿਨ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ।ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਉਹਨਾਂ ਦੀ ਇਸ ਕੇਂਦਰ ਨਾਲ ਲੰਬੀ ਸਾਂਝ ਅਤੇ ਇਸ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।


ਰਾਜਵਿੰਦਰ ਸਿੰਘ ਗੱਡੂ ਨੇ ਕਿਰਨ ਬੇਦੀ ਨਾਲ ਆਪਣੀਆਂ ਸਾਂਝਾਂ ਦਾ ਜਿਕਰ ਕੀਤਾ।ਰਾਜਿੰਦਰ ਸਿੰਘ ਧੀਮਾਨ, ਦਰਸ਼ਨ ਸਿੰਘ ਸਿੱਧੂ,ਸੁਰਜੀਤ ਸਿੰਘ ਧੀਰ, ਪਾਲ ਅਜਨਬੀ,ਨੇ ਕਵਿਤਾਵਾਂ ਰਾਹੀਂ ਕਿਰਨ ਬੇਦੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।ਪਰਮ ਦੁਆਬਾ,ਤਰਸੇਮ ਰਾਜ,ਜਸਪਾਲ ਕੰਵਲ,ਗੁਰਦਾਸ ਸਿੰਘ ਦਾਸ, ਨੇ ਗੀਤਾਂ ਰਾਹੀਂ ਵਿਛੜੀ ਰੂਹ ਨੂੰ ਯਾਦ ਕੀਤਾ।

ਪਰਤਾਪ ਸਿੰਘ ਪਾਰਸ,ਦਰਸ਼ਨ ਤਿਊਣਾ, ਡਾ: ਮਨਜੀਤ ਬੱਲ,ਦਵਿੰਦਰ ਕੌਰ ਢਿੱਲੋਂ,ਬਲਵਿੰਦਰ ਢਿੱਲੋਂ, ਲਾਭ ਸਿੰਘ ਲਹਿਲੀ,ਸੁਖਦੇਵ ਸਿੰਘ ਕਾਹਲੋਂ, ਨੇ ਸਮਾਜਿਕ ਸਰੋਕਾਰ ਵਾਲੇ ਗੀਤ ਸੁਣਾਏ।ਹਰਿੰਦਰ ਕਾਲੜਾ ਨੇ ਭਗਵਾਨ ਸ਼ਬਦ ਦੀ ਉਤਪਤੀ ਬਾਰੇ ਵਿਖਿਆਨ ਕੀਤਾ।ਭਰਪੂਰ ਸਿੰਘ, ਗੁਰਜੀਤ ਸਿੰਘ ਜੰਡ,ਵਰਿੰਦਰ ਚੱਠਾ, ਮਲਕੀਤ ਬਸਰਾ,ਤਿਲਕ ਸੇਠੀ,ਪਰਲਾਦ ਸਿੰਘ, ਚਰਨਜੀਤ ਕਲੇਰ,ਮਲਕੀਤ ਨਾਗਰਾ,

ਸੁਰਿੰਦਰ ਕੁਮਾਰ, ਸਿੰਘ ਗੋਸਲ, ਚਰਨਜੀਤ ਕੌਰ ਬਾਠ, ਮਿੱਕੀ ਪਾਸੀ,ਸੁਖਵਿੰਦਰ ਰਫੀਕ,ਨੇ ਵੱਖ ਵੱਖ ਵਿਸ਼ੇ ਛੋਂਹਦੀਆਂ ਕਵਿਤਾਵਾਂ ਪੇਸ਼ ਕੀਤੀਆਂ।ਪ੍ਰਧਾਨਗੀ ਭਾਸ਼ਨ ਵਿਚ ਡਾ. ਦੀਪਕ ਮਨਮੋਹਣ ਸਿੰਘ ਨੇ ਪ੍ਰੋਗਰਾਮ ਦੀ ਸ਼ਾਲਾਘਾ ਕਰਦਿਆਂ ਅਗੋਂ ਆਪਣਾ ਸਹਿਯੋਗ ਬਣਾਈ ਰੱਖਣ ਦਾ ਭਰੋਸਾ ਦਿੱਤਾ। ਡਾ. ਅਵਤਾਰ ਸਿੰਘ ਪਤੰਗ ਨੇ ਇਸ ਕੇਂਦਰ ਦੀਆਂ ਹੋਰ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਸਭ ਦਾ ਧੰਨਵਾਦ ਕੀਤਾ।ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਹਰਜੀਤ ਸਿੰਘ, ਡੀ.ਪੀ.ਸਿੰਘ, ਕੰਵਲਦੀਪ ਕੌਰ, ਸੁਰਜਨ ਸਿੰਘ ਜੱਸਲ,ਰੀਨਾ,ਦਮਨਪ੍ਰੀਤ, ਸੁਨੀਲ ਸੇਠੀ,ਡੀ.ਪੀ.ਕਪੂਰ,ਅਮਨ,ਮਨਪ੍ਰੀਤ ਕੌਰ, ਹਾਜਰ ਸਨ।

Leave a Reply

Your email address will not be published. Required fields are marked *