ਪੈਟਰੋਲ ਤੇ ਡੀਜ਼ਲ ਹੋ ਸਕਦੇ ਨੇ ਸਸਤੇ
ਨਵੀਂ ਦਿੱਲੀ, 28 ਸਤੰਬਰ, ਬੋਲੇ ਪੰਜਾਬ ਬਿਊਰੋ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸੰਭਾਵੀ ਕਮੀ ਦੀ ਉਮੀਦ ਹੈ। ਕੱਚੇ ਤੇਲ ਦੀਆਂ ਕੀਮਤਾਂ ਮਾਰਚ ਤੋਂ 12% ਘਟੀਆਂ ਹਨ, ਜਿਸ ਨਾਲ ਤੇਲ ਮਾਰਕੀਟਿੰਗ ਅਤੇ ਰਿਫਾਇਨਿੰਗ ਕੰਪਨੀਆਂ ਦੇ ਮਾਰਜਿਨ ਵਿੱਚ ਵਾਧਾ ਹੋਇਆ ਹੈ। ਰੇਟਿੰਗ ਏਜੰਸੀ ICRA ਮੁਤਾਬਕ ਇਸ ਸਥਿਤੀ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 2-3 ਰੁਪਏ ਪ੍ਰਤੀ ਲੀਟਰ ਦੀ ਕਮੀ ਹੋ ਸਕਦੀ ਹੈ।ਭਾਰਤ ਵੱਲੋਂ ਦਰਾਮਦ ਕੀਤੇ ਕੱਚੇ ਤੇਲ ਦੀ ਔਸਤ ਕੀਮਤ ਇਸ ਮਹੀਨੇ 74 ਡਾਲਰ ਪ੍ਰਤੀ ਬੈਰਲ ਰਹੀ, ਜੋ ਮਾਰਚ ਵਿੱਚ 83-84 ਡਾਲਰ ਸੀ। ਉਸ ਸਮੇਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ ਪਰ ਉਦੋਂ ਤੋਂ ਇਹ ਕੀਮਤਾਂ ਸਥਿਰ ਹਨ।ਗਿਰੀਸ਼ ਕੁਮਾਰ ਕਦਮ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਗਰੁੱਪ ਹੈੱਡ (ਕਾਰਪੋਰੇਟ ਰੇਟਿੰਗ), ਆਈ.ਸੀ.ਆਰ.ਏ.ਏ. ਨੇ ਕਿਹਾ, “ਪੈਟਰੋਲ ਦੀ ਵਿਕਰੀ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਦੀ ਆਮਦਨ ਮਾਰਚ ਤੋਂ ਸਤੰਬਰ ਦੇ ਵਿਚਕਾਰ 15 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 12 ਰੁਪਏ ਵਧੀ ਹੈ। ਜੇਕਰ ਕੱਚੇ ਤੇਲ ਕੀਮਤਾਂ ਸਥਿਰ ਰਹਿਣਗੀਆਂ ਤਾਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ 2-3 ਰੁਪਏ ਪ੍ਰਤੀ ਲੀਟਰ ਤੱਕ ਘੱਟ ਸਕਦੀ ਹੈ।