ਅਮਰੀਕਾ ਦੇ ਏਅਰਪੋਰਟ ‘ਤੇ ਮਸ਼ਹੂਰ ਰਾਗੀ ਸਿੰਘਾਂ ਦੀਆਂ ਦਸਤਾਰਾਂ ਲੁਹਾ ਕੇ ਤਲਾਸ਼ੀ ਲੈਣ ਦਾ ਮੁੱਦਾ ਗਰਮਾਇਆ

ਚੰਡੀਗੜ੍ਹ ਪੰਜਾਬ

ਅਮਰੀਕਾ ਦੇ ਏਅਰਪੋਰਟ ‘ਤੇ ਮਸ਼ਹੂਰ ਰਾਗੀ ਸਿੰਘਾਂ ਦੀਆਂ ਦਸਤਾਰਾਂ ਲੁਹਾ ਕੇ ਤਲਾਸ਼ੀ ਲੈਣ ਦਾ ਮੁੱਦਾ ਗਰਮਾਇਆ


ਚੰਡੀਗੜ੍ਹ, 28 ਸਤੰਬਰ,ਬੋਲੇ ਪੰਜਾਬ ਬਿਊਰੋ :


ਅਮਰੀਕਾ ਦੇ ਡੇਨਵਰ ਏਅਰਪੋਰਟ ‘ਤੇ ਉਸ ਸਮੇਂ ਮਾਹੌਲ ਗਰਮਾ ਗਿਆ ਹੈ।ਪ੍ਰਸਿੱਧ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰੋਕ ਕੇ ਉਨ੍ਹਾਂ ਦੀ ਦਸਤਾਰ ਉਤਾਰ ਕੇ ਜਾਂਚ ਕਰਵਾਉਣ ਲਈ ਕਿਹਾ ਗਿਆ, ਜਿਸ ਦੀ ਜਾਣਕਾਰੀ ਭਾਈ ਵਡਾਲਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਿੱਤੀ ਹੈ। ਇਸ ਘਟਨਾ ਦੀ ਸਿੱਖ ਕੌਮ ਅਤੇ ਬੁੱਧੀਜੀਵੀਆਂ ਵੱਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ‘ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਐੱਸ.ਜੀ.ਪੀ.ਸੀ. ਕੇਂਦਰ ਨੂੰ ਵੀ ਇਸ ਮਾਮਲੇ ‘ਚ ਦਖਲ ਦੇਣ ਲਈ ਕਹਿ ਰਹੀ ਹੈ।ਭਾਈ ਵਡਾਲਾ ਨੇ ਪੋਸਟ ਵਿੱਚ ਲਿਖਿਆ ਹੈ ਕਿ ਜਦੋਂ ਉਨ੍ਹਾਂ ਨੇ ਆਪਣੀ ਪੱਗ ਉਤਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਏਅਰਪੋਰਟ ‘ਤੇ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਹ 5 ਘੰਟੇ ਤੱਕ ਏਅਰਪੋਰਟ ‘ਤੇ ਖ਼ੁਆਰ ਹੁੰਦੇ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।